ਅੱਜਕਲ੍ਹ ਜਿਆਦਾਤਰ ਲੋਕਾਂ ਦੀ ਜਾਨ ਉਨ੍ਹਾਂ ਦਾ ਸ਼ੌਕ ਹੀ ਲੈ ਰਿਹਾ ਹੈ।ਹੁਣ ਦੇ ਟ੍ਰੈਂਡ ‘ਚ ਜਿਆਦਾਤਰ ਲੋਕ ਹਰ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਬੰਦੂਕਾਂ ਨਾਲ ਵੀਡੀਓ ਬਣਾਉਣਾ ਫੋਟੋਆਂ ਖਿੱਚਣਾ ਦਾ ਰੁਝਾਨ ਬਹੁਤ ਵੱਧ ਚੁੱਕਾ ਹੈ।ਜੋ ਕਿ ਕਿਤੇ ਨਾ ਕਿਤੇ ਨੌਜਵਾਨ ਲਈ ਜਾਨਲੇਵਾ ਸਿੱਧ ਹੋ ਰਿਹਾ ਹੈ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਕੱਥੂ ਨੰਗਲ ਖੁਰਦ ਤੋਂ ਜਿੱਥੇ ਇੱਕ 16 ਸਾਲਾ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਮੌਤ ਇੱਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਹੋਈ ਹੈ। ਦਰਅਸਲ ਜਦੋ ਕਰਨ ਪੁਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਕੱਥੂਨੰਗਲ ਖੁਰਦ ਜੋ ਕਿ ਆਪਣੇ ਗੁਆਂਢੀ ਗੁਰਮੇਜ ਸਿੰਘ ਦੀ 12 ਬੋਰ ਰਾਈਫਲ ਨਾਲ ਇੱਕ ਵੀਡੀਓ ਬਣਾ ਰਿਹਾ ਸੀ ਤਾਂ ਉਸ ਸਮੇ ਹੀ ਅਚਾਨਕ ਗੋਲ਼ੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।