ਲੁਧਿਆਣਾ ਬੰਬ ਧਮਾਕਾ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ।ਜਾਂਚ ਦੌਰਾਨ ਰੋਜ਼ ਨਵੇਂ ਨਵੇਂ ਖੁਲਾਸੇ ਹੁੰਦੇ ਹਨ।ਦੱਸਣਯੋਗ ਹੈ ਕਿ ਲੁਧਿਆਣਾ ਬੰਬ ਧਮਾਕੇ ‘ਚ ਇਹ ਖੁਲਾਸਾ ਹੋਇਆ ਕਿ ਧਮਾਕੇ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਮੁਲਜ਼ਮ ਗਗਨਦੀਪ ਅੰਮ੍ਰਿਤਸਰ ਗਿਆ ਸੀ।
ਹੁਣ ਇੱਥੇ ਸਵਾਲ ਇਹ ਉਠਦਾ ਹੈ ਕਿ ਗਗਨਦੀਪ ਅੰਮ੍ਰਿਤਸਰ ਕਿਉਂ ਗਿਆ ਸੀ ਜਾਂ ਉਹ ਧਮਾਕੇ ‘ਚ ਵਰਤੀ ਜਾਣ ਵਾਲੀ ਸਮੱਗਰੀ ਉਥੋਂ ਲੈਣ ਗਿਆ ਸੀ।ਜਾਣਕਾਰੀ ਮੁਤਾਬਕ ਗਗਨਦੀਪ ਤੇ ਉਸਦੀ ਪਤਨੀ ਸਮੇਤ ਮਹਿਲਾ ਕਾਂਸਟੇਬਲ ਦੇ ਖਾਤੇ ‘ਚ ਵੀ ਵਿਦੇਸ਼ਾਂ ਤੋਂ ਫੰਡ ਭੇਜਿਆ ਗਿਆ ਸੀ।








