ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ ਦੀ ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ।ਦੂਜੇ ਪਾਸੇ ਮਹਿੰਗਾਈ ਦੇ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਗਾਂਧੀ ਨੇ ਤੰਜ ਕੱਸਦਿਆਂ ਹੋਏ ਕਿਹਾ ਕਿ ਜ਼ਰੂਰੀ ਵਸਤੂਆਂ ਦੀ ਆਸਮਾਨ ਛੂਹ ਰਹੀ ਕੀਮਤਾਂ ਦੇ ਕਾਰਨ ਆਪਣੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ ਇਸਦੇ ਲਈ ਬਹੁਤ-ਬਹੁਤ ਧੰਨਵਾਦ।ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ,” ਭਾਅ ਵਧਦਾ ਜਾ ਰਿਹਾ ਹੈ।
ਪੈਟਰੋਲ, ਡੀਜ਼ਲ, ਖੁਰਾਕ ਸਮਾਨ, ਐਲਪੀਜੀ , ਤਿਉਹਾਰ ਦਾ ਮੌਸਮ ਕਰ ਦਿੱਤਾ ਫਿੱਕਾ।ਧੰਨਵਾਦ ਹੈ ਮੋਦੀ ਜੀ ਦਾ।”ਮਹਿੰਗਾਈ ਨੇ ਤੋੜੀ ਆਮ ਆਦਮੀ ਦੀ ਕਮਰ 11 ਦਿਨ ‘ਚ ਪੈਟਰੋਲ 2 ਪੈਸੇ ਅਤੇ ਡੀਜ਼ਲ ਤਿੰਨ ਰੁਪਏ ਹੋਇਆ ਮਹਿੰਗਾ।”