ਹਰਿਆਣਾ ਦੇ ਚਾਰ ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਦੋਸ਼ ਹੇਠ ਹਰਿਆਣਾ ਪੁਲੀਸ ਨੇ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਇਨ੍ਹਾਂ ਕੋਲੋਂ 55 ਏਟੀਐੱਮ ਕਾਰਡ, 24 ਮੋਬਾਈਨ, 56 ਸਿਮ ਕਾਰਡ, 22 ਚੈਕਬੁੱਕ ਅਤੇ 3.97 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਇਕ ਗੱਡੀ ਬਰਾਮਦ ਕੀਤੀ ਹੈ। ਹਰਿਆਣਾ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਾਰੇ ਮੁਲਜ਼ਮ ਮੁੰਬਈ ਦੇ ਗੈਂਗ ਨਾਲ ਸਬੰਧਤ ਹਨ, ਜੋ ਕਿ ਮੱਧ ਪੂਰਵੀ ਦੇਸ਼ਾਂ ਦੇ ਨੰਬਰਾਂ ਰਾਹੀਂ ਸੂਬੇ ਦੇ ਚਾਰ ਵਿਧਾਇਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਦੁਲੇਸ਼ ਆਲਮ, ਅਮਿਤ ਯਾਦਵ, ਸਦੀਕ ਅਨਵਰ ਤੇ ਸਨੋਜ ਕੁਮਾਰ ਵਾਸੀਆਨ ਬਿਹਾਰ ਅਤੇ ਬਦਰੇ ਆਲਮ ਵਾਸੀ ਯੂਪੀ ਵਜੋਂ ਹੋਈ ਹੈ।
ਇਹ ਵੀ ਜਾਣਕਾਰੀ ਹੈ ਕਿ ਮੁਲਜ਼ਮਾਂ ਤੋਂ ਮਿਲੇ ਸਿਮ ਕਾਰਡਾਂ ਨੂੰ ਪਾਕਿਸਤਾਨ ਤੋਂ ਅਪਰੇਟ ਕੀਤਾ ਜਾ ਰਿਹਾ ਸੀ।