ਕਾਂਗਰਸੀ ਸਾਂਸਦ ਸੰਤੋਖ ਸਿੰਘ ਚੌਧਰੀ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ।ਦਰਅਸਲ, ਸਾਂਸਦ ਨੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਹ ਬਿਨ੍ਹਾਂ ਜੁੱਤੀ ਉਤਾਰੇ ਹੀ ਮਾਤਾ ਰਾਣੀ ਦੀ ਜੋਤ ਜਗਾਉਂਦੇ ਹੋਏ ਦਿਖਾਈ ਦੇ ਰਹੇ ਹਨ।ਉਨਾਂ੍ਹ ਦੀ ਇਹ ਤਸਵੀਰ ਵਾਇਰਲ ਹੋਣ ‘ਤੇ ਵਿਵਾਦ ਵਧ ਗਿਆ ਹੈ।
ਸ਼ਿਵ ਸੈਨਾ ਹਿੰਦ ਦੇ ਨੇਤਾ ਇਸ਼ਾਂਤ ਸ਼ਰਮਾ ਨੇ ਸਾਂਸਦ ‘ਤੇ ਸਵਾਲ ਚੁੱਕੇ ਹਨ ਕਿ ਉਨ੍ਹਾਂ ਨੇ ਤਸਵੀਰਾਂ ਖਿੱਚਵਾਉਂਦੇ ਸਮੇਂ ਜੁੱਤੀ ਕਿਉਂ ਨਹੀਂ ਉਤਾਰੀ?ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਇਸ ਤਸਵੀਰ ‘ਤੇ ਸਖਤ ਇਤਰਾਜ਼ ਜਾਹਿਰ ਕੀਤਾ ਹੈ।