ਲਾਲ ਕਿਲਾ ਹਿੰਸਾ ਮਾਮਲੇ ਵਿਚ ਦੀਪ ਸਿੱਧੂ ਨੂੰ ਦੂਜੇ ਕੇਸ ਵਿਚ ਵੀ ਜ਼ਮਾਨਤ ਮਿਲ ਗਈ ਹੈ। ਦੀਪ ਸਿੱਧੂ ਨੂੰ ਇਸਤੋਂ ਪਹਿਲਾਂ 17 ਅਪ੍ਰੈਲ ਨੂੰ ਲਾਲ ਕਿਲੇ ‘ਤੇ ਹਿੰਸਾ ਮਾਮਲੇ ਵਿਚ ਜ਼ਮਾਨਤ ਮਿਲੀ ਸੀ ਤੇ ਅੱਜ ਹਫਤੇ ਬਾਅਦ 26 ਜਨਵਰੀ ਨੂੰ ਲਾਲ ਕਿਲੇ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਹੋਈ ਗ੍ਰਿਫ਼ਤਾਰੀ ਵਿਚ ਜ਼ਮਾਨਤ ਮਿਲ ਗਈ ਹੈ। ਫਿਲਹਾਲ ਦੀਪ ਸਿੱਧੂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਦੇਖਣਾ ਹੋਏਗਾ ਕੀ ਕਦੋਂ ਉਹ ਜੇਲ੍ਹ ਤੋਂ ਬਾਹਰ ਆਉਂਦਾ। ਹਾਲਾਂਕਿ ਪਿਛਲੀ ਵਾਰ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਨਹੀਂ ਆ ਪਾਇਆ ਸੀ ਕਿਉਂਕਿ ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਿਛਲੀ ਸੁਣਵਾਈ ‘ਚ ਅਦਾਲਤ ਨੇ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ। ਕਿ ਦੀਪ ਸਿੱਧੂ ਨੂੰ ਪਾਸਪੋਰਟ ਜਮ੍ਹਾ ਕਰਾਉਣਾ ਪਵੇਗਾ। ਜਿੱਥੇ ਵੀ ਦੀਪ ਸਿੱਧੂ ਜਾਵੇਗਾ ਲੋਕੇਸ਼ਨ ਦੱਸਣੀ ਹੋਵੇਗੀ ਤੇ ਪੁਲਿਸ ਦੀ ਜਾਂਚ ‘ਚ ਸਹਿਯੋਗ ਦੇਣਾ ਹੋਵੇਗਾ। ਫਿਲਹਾਲ ਦੀਪ ਸਿੱਧੂ ਨੂੰ ਦੂਜੇ ਕੇਸ ‘ਚ ਵੀ ਜ਼ਮਾਨਤ ਮਿਲ ਗਈ ਹੈ। ਆਸ ਇਹੀ ਕੀਤੀ ਜਾ ਰਹੀ ਹੈ ਕਿ ਅੱਜ ਦੀਪ ਸਿੱਧੂ ਜੇਲ਼੍ਹ ਤੋਂ ਬਾਹਰ ਹੋਵੇਗਾ ਜੇ ਦਿੱਲੀ ਪੁਲਿਸ ਕੋਈ ਨਵਾਂ ਪੈਂਤਰਾ ਨਹੀਂ ਅਪਣਾਉਂਦੀ। ਹਾਲਾਂਕਿ ਦੀਪ ਸਿੱਧੂ ਵਾਰ ਵਾਰ ਕਹਿ ਚੁੱਕੇ ਨੇ ਕਿ ਉਨਹਾਂ ਨੇ ਕੋਈ ਜ਼ੁਰਮ ਨਹੀਂ ਕੀਤਾ। ਉਨ੍ਹਾਂ ਨੇ ਕਿਸੇ ਨੂੰ ਵੀ ਦਿੱਲੀ ਦੇ ਲਾਲ ਕਿਲ੍ਹੇ ‘ਤੇ ਜਾਣ ਨੂੰ ਨਹੀਂ ਕਿਹਾ ਤੇ ਨਾ ਹੀ ਦਿੱਲੀ ‘ਚ ਕੋਈ ਹਿੰਸਾ ਭੜਕਾਈ ਹੈ। ਅੱਜ ਦੀ ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਜਦੋਂ ਪਹਿਲੀ ਐਫ਼ਆਈਆਰ ‘ਚ ਬੇਲ ਮਿੱਲ ਸਕਦੀ ਹੈ ਤਾਂ ਦੂਜੇ ਕੇਸ ‘ਚ ਕਿਉਂ ਨਹੀਂ।