ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਸਿਆਸਤ ‘ਚ ਜਾਣ ਵਾਲੇ ਬਿਆਨ ਦਾ ਸਪਸ਼ਟੀਕਰਨ ਮੀਡੀਆ ਸਾਹਮਣੇ ਦਿੱਤਾ ਗਿਆ ਹੈ,ਉਨ੍ਹਾਂ ਕਿਹਾ ਕਿ ਸਿਆਸਤ ‘ਚ ਜਾਣ ਦਾ ਮੇਰਾ ਨਿੱਜੀ ਬਿਆਨ ਸੰਯੁਕਤ ਮੋਰਚੇ ਦਾ ਅਜਿਹਾ ਕੋਈ ਬਿਆਨ ਨਹੀਂ ਹੈ | ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਮੈਂ ਆਪਣਾ ਵਿਚਾਰ ਜਨਤਾ ਅੱਗੇ ਰੱਖਿਆ ਹੈ ਇਸ ਤੋਂ ਬਾਅਦ ਲੋਕ ਇਸ ਗੱਲ ਨੂੰ ਕਿਵੇਂ ਦੇਖਦੇ ਹਨ ਫਿਰ ਹੀ ਮੈਂ ਕੋਈ ਫ਼ੈਸਲਾ ਲਵਾਂਗਾ |
ਭਾਜਪਾ ‘ਤੇ ਨਿਸ਼ਾਨਾ ਸਾਧਦੇ ਚੜੂਨੀ ਨੇ ਕਿਹਾ ਕਿ ਜਦੋਂ ਸਿਆਸਤ ‘ਚ ਆ ਗਏ ਤਾਂ ਭਾਜਪਾ ਨੂੰ ਨਾਨੀ ਯਾਦ ਕਰਵਾ ਦਿਆਂਗੇ ਹਾਲੇ ਤਾਂ ਰਾਜਨੀਤੀ ਦੇ ਵਿੱਚ ਆਏ ਹੀ ਨਹੀਂ | ਇਸ ਤੋਂ ਇਲਾਵਾਂ ਗੁਰਨਾਮ ਚੜੂੰਨੀ ਨੇ ਪਾਰਲੀਮੈਂਟ ਜਾਣ ਬਾਰੇ ਵੀ ਦੱਸਿਆ ਕਿਹਾ ਕਿ ਹਰ ਰੋਜ਼ 200 ਕਿਸਾਨ ਬਾਹਰੋ ਅਤੇ ਸੰਸਦ ਮੈਂਬਰ ਸਦਨ ਚੋਂ ਕਿਸਾਨਾਂ ਦੀਆ ਮੰਗਾ ਰੱਖਣਗੇ | ਚੜੂਨੀ ਨੇ ਕਿਹਾ ਕਿ ਇਹ ਪ੍ਰੋਗਰਾਮ 22 ਤਰੀਕ ਤੋਂ 14 ਤਰੀਕ ਤੱਕ ਚੱਲੇਗਾ |