ਨਵਜੋਤ ਸਿੱਧੂ ਦੀ ਕਾਂਗਰਸੀ ਵਿਧਾਇਕਾ ਨਾਲ ਮੀਟਿੰਗ ਹੋਈ ਹੈ | ਸਿੱਧੂ ਲਾਲ ਸਿੰਘ ਦੀ ਰਿਹਾਇਸ਼ ਤੇ ਮੀਟਿੰਗ ਕੀਤੀ ਗਈ | ਇਸ ਦੇ ਵਿਚਾਲੇ ਰਾਜਾ ਵੜਿੰਗ ਮੀਟਿੰਗ ਤੋਂ ਬਾਹਰ ਆਏ ਹਨ ਉਨ੍ਹਾਂ ਨੇ ਮੀਡੀਆ ਸਾਹਮਣੇ ਕਿਹਾ ਕਿ ਲਾਲ ਸਿੰਘ ਸੀਨੀਅਰ ਆਗੂ ਨੇ ਇਸ ਲਈ ਨਵਜੋਤ ਸਿੱਧੂ ਮੁਲਾਕਾਤ ਕੀਤੀ ਗਈ ਹੈ | ਲਾਲ ਸਿੰਘ ਦੇ ਘਰ ਚੱਲ ਰਹੀ ਮੀਟਿੰਗ ਖਤਮ ਹੋ ਚੁੱਕੀ ਹੈ | ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੱਧੂ ਹੁਣ ਗੁਰਪ੍ਰੀਤ ਕਾਂਗੜ ਦੇ ਘਰ ਮੁਲਾਕਾਤ ਕਰਨਗੇ |
ਸੁਖਜਿੰਦਰ ਰੰਧਾਵਾ ਨੇ ਕਿਹਾ ਕਾਂਗਰਸ ਦਾ ਕੁਝ ਖਰਾਬ ਨਹੀਂ ਪਹਿਲਾ ਵੀ ਖਰਾਬ ਨਹੀਂ ਸੀ ਹੁਣ ਵੀ ਖਰਾਬ ਨਹੀਂ | ਗੁਰਪ੍ਰੀਤ ਕਾਂਗੜ ਨਾਲ ਮੁਲਾਕਾਤ ਕਰਨ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿਧੂ ਪਹੁੰਚ ਚੁੱਕੇ ਹਨ| ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਹਮੇਸ਼ਾ ਕਾਂਗਰਸੀ ਇੱਕ ਦੂਜੇ ਨਾਲ ਮੀਟਿੰਗ ਕਰਦੀ ਹੈ | ਉਨ੍ਹਾਂ ਕਿਹਾ ਸਿੱਧੂ ਮੇਰੇ ਨਾਲ ਮੁਲਾਕਾਤ ਕਰਨ ਆਏ ਸੀ ਜਿਸ ਤੋਂ ਬਾਅਦ ਮੈਂ ਸਿੱਧੀ ਕਿਹਾ ਕਿ ਇਸ ਕੰਪਲੈਕਸ ਦੇ ਵਿੱਚ ਸਾਰੇ ਕਾਂਗਰਸੀ ਵਿਧਾਇਕਾ ਨਾਲ ਮੁਲਾਕਾਤ ਕਰਨ |
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਲਗਾਤਾਰ ਮੀਟਿੰਗਾ ਹੋ ਰਹੀਆਂ ਹਨ |ਇਸ ਦੇ ਨਾਲ ਰੰਧਾਵਾ ਨੇ ਕਿਹਾ ਕਿ ਕਾਂਗਰਸ ਦਾ ਕਲੇਸ਼ ਜਲਦੀ ਖਤਮ ਹੋਵੇਗੀ |
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿਮੇਵਾਰੀ ਹੈ ਉਹ ਮੰਤਰੀਆਂ ਨੂੰ ਕੈਬਨਿਟ ਦੇ ਵਿੱਚ ਰੀਸ਼ਫਲ ਕਰਨਗੇ |ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਵੀ ਹਿੰਦੂ, ਸਿੱਖ ਦੀ ਕੋਈ ਲੜਾਈ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਸਾਂਝੀਵਾਲਤਾ ਹੈ |
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਲਈ ਬੁਲਾਉਂਦੇ ਹਨ ਉਸ ਮੀਟਿੰਗ ਦੇ ਵਿੱਚ ਅਸੀਂ ਵੀ ਜਾਵਾਂਗੇ ਅਤੇ ਨਵਜੋਤ ਸਿੱਧੂ ਵੀ ਜਾਣਗੇ |