ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਭਗਵੰਤ ਮਾਨ ਨੂੰ ਪਾਰਟੀ ਦਾ ਸੀ.ਐੱਮ. ਚਿਹਰਾ ਐਲਾਨ ਕੀਤਾ। ਜਿਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ, ‘ਦੇਖੋ ਜੇ ਲਾੜਾ ਮਿਲ ਗਿਆ ਤਾਂ ਵਿਆਹ ਕਰਨਾ ਜਾਂ ਨਹੀਂ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਅਜੇ ਦਿੱਲੀ ਬਹੁਤ ਦੂਰ ਹੈ ਪਰ ਜੇ ਲਾੜਾ ਮਿਲਿਆ ਹੈ ਤਾਂ ਵਧਾਈ ਹੈ।’
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਸਾਡੀ ਹਾਈਕਮਾਂਡ ਬਹੁਤ ਸਿਆਣੀ ਹੈ ਉਹ ਜੋ ਕਰੇਗੀ ਪੰਜਾਬ ਦੇ ਹਿੱਤ ‘ਚ ਕਰੇਗੀ ਅਤੇ ਮੈਂ ਪੰਜਾਬ ਦੇ ਲੋਕਾਂ ‘ਤੇ ਭਰੋਸਾ ਰੱਖਦਾ ਹਾਂ ਕਿ ਉਹ ਪੰਜਾਬ ਨੂੰ ਵੋਟਾਂ ਪਾਉਣਗੇ, ਪੰਜਾਬ ਮਾਡਲ ਨੂੰ ਵੋਟਾਂ ਪਾਉਣਗੇ, ਕਿਸੇ ਏਜੰਡੇ ਨੂੰ ਵੋਟਾਂ ਪਾਉਣਗੇ, ਕਿਸੇ ਰੋਡ ਮੈਪ ਨੂੰ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ, ਸਿੱਧੂ ਰੋਡ ਮੈਪ ਨਾਲ ਖੜ੍ਹਾ ਹੈ, ਜੇ ਏਜੰਡਾ ਹੈ ਤਾਂ ਸਿੱਧੂ ਹੈ, ਜੇ ਰੋਡ ਮੈਪ ਹੈ ਤਾਂ ਸਿੱਧੂ ਹੈ, ਜੇ ਲਾਰਿਆਂ ਨਾਲ ਇਕੱਲੀ ਸੱਤਾ ਹਾਸਲ ਕਰਨੀ ਹੈ ਤਾਂ ਸਿੱਧੂ ਨਹੀਂ ਹੈ।