ਸੁਖਬੀਰ ਬਾਦਲ ਨੇ ਅਪਣੀ ਪਤਨੀ ਹਰਸਿਮਰਤ ਬਾਦਲ ਦੇ ਜਨਮ ਦਿਨ ਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਮੁਬਾਰਕ ਦਿੱਤੀ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਲਿਖਿਆ ਕਿ ਜੀਵਨ-ਸਾਥੀ, ਖ਼ੂਬਸੂਰਤ ਸ਼ਬਦ ਦੇ ਨਾਲ ਇੱਕ ਅਹਿਸਾਸ ਹੈ। ਮੇਰੀ ਜ਼ਿੰਦਗੀ ‘ਚ ਜੀਵਨ-ਸਾਥੀ ਦੇ ਰੂਪ ‘ਚ ਮੈਨੂੰ ਹਰਸਿਮਰਤ ਦਾ ਸਾਥ ਨਸੀਬ ਹੋਇਆ ਹੈ।ਹਰਸਿਮਰਤ ਨੇ ਹਮੇਸ਼ਾ ਇੱਕ ਧੀ,ਧਰਮਪਤਨੀ, ਨੂੰਹ ਅਤੇ ਮਾਂ ਦੀਆਂ ਜੋ ਆਪਣੇ ਮਾਪੇ, ਪਰਿਵਾਰ ਅਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਢੰਗ ਨਾਲ ਨਿਭਾਇਆ ਹੈ। ਗੁਰੂ ਸਾਹਿਬ ਦੇ ਮਿਹਰ ਸਦਕਾ ਹਰ ਦੁੱਖ-ਸੁੱਖ ਦੌਰਾਨ ਪਰਿਵਾਰ ਦਾ ਸਾਥ ਦਿੱਤਾ ਹੈ। ਬੱਚਿਆਂ ਦੀ ਪਰਵਰਿਸ਼ ‘ਚ ਹਰਸਿਮਰਤ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਹੈ।
ਸੁਖਬੀਰ ਬਾਦਲ ਨੇ ਅੱਜ ਇਹ ਤਸਵੀਰ ਮੇਰੀ ਪਹਿਲੀ ਚੋਣ ਦੌਰਾਨ ਦੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਅਸੀਂ ਦੋਨੋਂ ਇਸ ਖੇਤਰ ‘ਚ ਨਵੇਂ ਸੀ। ਪਰ ਹਰਸਿਮਰਤ ਦੀ ਆਪਣੇ ਕਿੱਤੇ ਪ੍ਰਤੀ ਸੇਵਾ-ਭਾਵਨਾ ਅਤੇ ਦ੍ਰਿੜਤਾ ਜੋ ਹਮੇਸ਼ਾ ਸਾਨੂੰ ਕਾਮਯਾਬੀ ਦੀ ਨਵੀਂ ਮੰਜ਼ਿਲ ਵੱਲ ਲੈ ਕੇ ਗਈ। ਅੱਜ ਜਨਮ-ਦਿਨ ਮੌਕੇ ਮੈਂ ਹਰਸਿਮਰਤ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਉਸਦੇ ਜੀਵਨ ਦੀ ਹਰ ਮੰਜ਼ਿਲ ‘ਤੇ ਕਾਮਯਾਬੀ ਦੀ ਅਰਦਾਸ ਕਰਦਾ ਹਾਂ।