ਬੀਤੇ ਦਿਨ ਕੇਜਰੀਵਾਲ ਦਿੱਲੀ ਤੋਂ ਪੰਜਾਬ ਆਏ ਸਨ ਜਿੱਥੇ ਉਨ੍ਹਾਂ ਵੱਲੋਂ ਸੇਵਾ ਸਿੰਘ ਸੇਖਵਾਂ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ ਜਾਣਿਆ ਅਤੇ ਫਿਰ ਪ੍ਰੈੱਸ ਕਾਨਫਰੰਸ ਕਰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ | ਜਿਸ ਤੋਂ ਬਾਅਦ ਇਹ ਅਫ਼ਵਾਹਾਂ ਫੈਲ ਰਹੀਆਂ ਸਨ ਕਿ ਸੇਵਾ ਸਿੰਘ ਸੇਖਵਾਂ ਨੂੰ ਮੁੱਖ ਮੰਤਰੀ ਚਿਹਰੇ ਵਜੋ ਐਲਾਨਿਆ ਜਾ ਸਕਦਾ ਪਰ ਇਸ ਗੱਲ ਦਾ ਸਪੱਸ਼ਟੀਕਰਨ ਖੁਦ ਸੇਵਾ ਸਿੰਘ ਸੇਖਵਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਉਹ ਪਾਰਟੀ ਦੇ ਵਿੱਚ ਸ਼ਾਮਿਲ ਤਾਂ ਜ਼ਰੂਰ ਹੋਏ ਹਨ ਪਰ ਉਹ ਚੋਣਾ ਨਹੀਂ ਲੜਨਗੇ | ਅਜਿਹੇ ਦੇ ਵਿੱਚ ਸਵਾਲ ਖੜੇ ਹੋ ਰਹੇ ਸਨ ਕਿ ਜੇ ਚੋਣਾ ਨਹੀਂ ਲੜਨੀਆਂ ਤਾਂ ਪਾਰਟੀ ਦੇ ਵਿੱਚ ਸ਼ਾਮਿਲ ਕਿਉਂ ਹੋਏ ਹਨ ਇਸ ਦਾ ਜਵਾਬ ਵੀ ਖੁਦ ਸੇਖਵਾਂ ਨੇ ਦਿੱਤਾ ਹੈ ਕਿ ਮੈਂ ਠੀਕ ਨਹੀਂ ਸੀ ਤੇ ਕੇਜਰੀਵਾਲ ਮੇਰਾ ਹਾਲ ਚਾਲ ਜਾਣਨ ਆਏ ਹਨ ਆਪਣਿਆ ਤੋਂ ਦੁਖੀ ਹੋ ਕੇ ਮੈਂ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਹਾਂ ਪਰਇਸ ਤੋਂ ਸਪਸ਼ਟ ਹੈ ਕਿ ਸੇਖਵਾਂ ਨੇ ਆਪਣੇ ਬੇਟੇ ਦੇ ਸਿਆਸੀ ਭਵਿੱਖ ਨੂੰ ਵੇਖਦਿਆਂ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੀਰਵਾਰ ਨੂੰ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਨੇ ਸੇਖਵਾਂ ਤੇ ਉਨ੍ਹਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਦੀ ਪਾਰਟੀ ‘ਚ ਰਸਮੀ ਸ਼ਮੂਲੀਅਤ ਕਰਵਾਈ।
ਸੂਤਰਾਂ ਮੁਤਾਬਕ ਸੇਖਵਾਂ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੇ ਬੇਟੇ ਦੇ ਸਿਆਸੀ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੇਖਵਾਂ ਦਾ ਕਹਿਣਾ ਹੈ ਕਿ ਸਾਡੀਆਂ ਤਿੰਨ ਪੀੜੀਆਂ ਅਕਾਲੀ ਦਲ ਨਾਲ ਜੁੜੀਆਂ ਰਹੀਆਂ। ਉਨ੍ਹਾਂ ਦੇ ਪਿਤਾ ਅਕਾਲੀ ਦਲ ਪਾਰਟੀ ਦੇ ਸੰਸਥਾਪਕਾਂ ‘ਚੋਂ ਇੱਕ ਸਨ। ਉਨ੍ਹਾਂ ਬਿਨਾਂ ਝਿਜਕ ਸ਼੍ਰੋਮਣੀ ਅਕਾਲੀ ਦਲ ਸਮੇਤ ਡੈਮੋਕ੍ਰੇਟਿਕ ਤੇ ਅਕਾਲੀ ਦਲ ਟਕਸਾਲੀ ‘ਤੇ ਗਿਲਾ ਕੀਤਾ ਕਿ ਉਹ ਪਿਛਲੇ 6-7 ਮਹੀਨੇ ਤੋਂ ਬਿਮਾਰ ਚੱਲ ਰਹੇ ਹਨ।