ਨਵਜੋਤ ਸਿੱਧੂ ਦਿੱਲੀ ਹਾਈਕਮਾਨ ਦੇ ਨਾਲ ਮੁਲਾਕਾਤ ਕਰਨ ਗਏ ਸਨ ਹੁਣ ਸਿੱਧੂ ਵਾਪਿਸ ਪਟਿਆਲਾ ਪਹੁੰਚ ਗਏ ਹਨ ਇਹ ਦੱਸਿਆ ਜਾ ਰਿਹਾ ਕਿ ਸੋਨੀਆ ਗਾਂਧੀ ਨਾਲ ਸਿੱਧੂ ਦੀ ਮੁਲਾਕਾਤ ਨਹੀਂ ਹੋਈ | ਰਾਹੁਲ ਗਾਂਧੀ ਅਤੇ ਪ੍ਰਿਯੰਕਾਂ ਗਾਂਧੀ ਦੇ ਨਾਲ ਸਿੱਧੂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ | ਪ੍ਰਿਯੰਕਾਂ ਨਾਲ ਮੁਲਾਕਾਤ ਬਾਰੇ ਸਿੱਧੂ ਨੇ ਟਵੀਟ ਕਰਕੇ ਦੱਸਿਆ ਸੀ ਕਿ ਲੰਬੀ ਮੁਲਾਕਾਤ ਉਹ ਪ੍ਰਿਯੰਕਾ ਨਾਲ ਹੋਈ ਹੈ ਅਤੇ ਉਸ ਦਿਨ ਸ਼ਾਮ ਨੂੰ ਹੀ ਰਾਹੁਲ ਗਾਂਧੀ ਦੀ ਸਿੱਧੂ ਦੀ ਮੁਲਾਕਾਤ ਹੋਈ ਸੀ | ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਨੂੰ ਕੋਈ ਵੱਡੀ ਜ਼ਿਮੇਵਾਰੀ ਦਿੱਤੀ ਜਾ ਸਕਦੀ ਹੈ ਹੋ ਸਕਦਾ ਹੈ ਸਿੱਧੂ ਨੂੰ ਕੋਈ ਜ਼ਿਮੇਵਾਰੀ ਮਿਲ ਗਈ ਹੋਵੇ ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ |
ਹਾਈਕਮਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਵਿਧਾਇਕਾਂ ਦਾ ਕਹਿਣਾ ਸੀ ਕਿ ਜੁਲਾਈ ਦੇ ਪਹਿਲੇ ਹਫ਼ਤੇ ਕਲੇਸ਼ ਸੁਧਰ ਜਾਏਗਾ | ਹੁਣ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨਾਲ ਮੁਲਾਕਾਤ ਕਰਨ ਦਿੱਲੀ ਜਾਣਗੇ ਜਿਸ ਤੋਂ ਬਾਅਦ ਕਾਂਗਰਸ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਫੈਸਲਾ ਆ ਸਕਦਾ ਹੈ | ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾ ਹਾਈਕਮਾਨ ਦੇ ਨਾਲ ਬਿਨਾ ਮੁਲਾਕਾਤ ਕੀਤੇ ਪੰਜਾਬ ਵਾਪਸ ਆ ਗਏ ਸਨ |