ਗੋਲੀਬਾਰੀ ਦੀਆਂ ਘਟਣਾਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਹੁਣ ਗੈਂਗਸਟਰਾਂ ਵੱਲੋਂ ਹਰਿਆਣਾ ਕਰਨਾਲ ‘ਚ ਗੋਲੀਆਂ ਚਲਾਉਣ ਦੀ ਘਟਣਾ ਦੇਖਣ ਨੂੰ ਮਿਲੀ ਹੈ। ਗੈਂਗਸਟਰਾਂ ਨੇ ਕਰਨਾਲ ਅਸੰਧ ਦੇ ਹਸਪਤਾਲ ‘ਚ ਅੱਜ ਤਾਬੜਤੋੜ ਫਾਇਰਿੰਗ ਕਰ ਦਿੱਤੀ ਹੈ। ਜਿਸ ਤੋਂ ਬਾਅਦ ਏਰੀਏ ‘ਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਕਰਨਾਲ ਅਸੰਧ ਦੇ ਹਸਪਤਾਲ ਦੇ ਡਾ. ਤੋਂ ਗੈਂਗਸਟਰਾਂ ਵੱਲੋਂ 20 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ। ਜਿਸ ਤੋਂ ਬਾਅਦ 3 ਨਕਾਬਪੋਸ਼ ਜੋ ਕਿ ਬੁਲੇਟ ਮੌਟਰਸਾਈਕਲ ‘ਤੇ ਹਸਪਤਾਲ ਆਉਂਦੇ ਹਨ ਉਨ੍ਹਾਂ ਵੱਲੋਂ ਹਸਪਤਾਲ ‘ਤੇ ਹਮਲਾ ਕਰ ਦਿੱਤਾ ਗਿਆ ਪਰ ਹਸਪਤਾਲ ‘ਚ ਡਾ. ਨੂੰ ਮੌਜੂਦਾ ਨਾ ਦੇਖ ਇਨ੍ਹਾਂ ਵੱਲੋਂ ਖੌਫ਼ ਪੈਦਾ ਕਰਨ ਲਈ ਕੈਮਰਿਆਂ,ਕਲਿਨਿਕ ਤੇ ਹਸਪਤਾਲ ‘ਚ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਗੋਲੀਆਂ ਚਲਾ ਮੌਕੇ ਤੋਂ ਫਰਾਰ ਹੋ ਗਏ। ਗੈਂਗਸਟਰਾਂ ਵੱਲੋਂ 10 ਤੋਂ 12 ਰੌਂਦ ਫਾਇਰ ਕੀਤੇ ਗਏ ਹਨ। ਮੌਕੇ ‘ਤੇ ਪਹੁੰਚ ਪੁਲਿਸ ਵੱਲੋਂ ਸੀ.ਟੀ.ਵੀ. ਫੂਟੇਜ਼ ਖੰਗਾਲ ਅਗਲੀ ਕਾਰਵਾਈ ‘ਚ ਲੱਗ ਗਈ ਹੈ। ਫੇਸਬੁੱਕ ਪੋਸਟ ਪਾ ਕੇ ਗੈਂਗਸਟਰ ਕੌਂਸ਼ਲ ਚੌਧਰੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਚੁੱਕੀ ਹੈ ਜੋ ਕਿ ਬੰਬੀਹਾ ਗਰੁੱਪ ਨਾਲ ਸੰਬੰਧ ਰਖਦਾ ਹੈ।