ਮਹਿੰਗਾਈ ਖਿਲਾਫ਼ ਅੱਜ ਕਾਂਗਰਸ ਪਾਰਟੀ ਵਲੋਂ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਦਿੱਤੇ ਧਰਨੇ ‘ਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਵੀ ਪੁੱਜੇ।ਉਨ੍ਹਾਂ ਨੇ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਖਿਲਾਫ਼ ਅਵਾਜ਼ ਚੁੱਕੀ ਹੈ।
ਅੱਜ ਵੀ ਨਵਜੋਤ ਸਿੱਧੂ ਸਮੇਤ ਕਾਂਗਰਸੀ ਲੀਡਰਾਂ ਨੇ ਮਹਿੰਗਾਈ ਖਿਲਾਫ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਦੇਸ਼-ਵਿਆਪੀ ਰੋਸ ਮੁਜ਼ਾਹਰੇ ‘ਚ ਹਿੱਸਾ ਲਿਆ।
ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਰਗਾੜੀ ਪੰਜਾਬ ਦੀ ਰੂਹ ਦੀ ਖਾਤਰ ਗਿਆ ਸੀ।ਇਹ ਅਹੁਦਿਆਂ ਦੀ ਲੜਾਈ ਨਹੀਂ ਇਹ ਪੰਜਾਬ ਦੇ ਅਸਤਿਤਵ ਦੀ ਲੜਾਈ ਹੈ।ਸਿੱਧੂ ਨੇ ਕਿਹਾ ਕਿ ਕਾਂਗਰਸੀ ਹਾਰੇ ਹਨ ਮਰੇ ਨਹੀਂ ਪੰਜਾਬ ਦੇ ਹੱਕਾਂ ਲਈ ਸਦਾ ਲੜਦੇ ਰਹਾਂਗੇ।