ਫਲਾਇੰਗ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੇ ਬੀਤੀ ਰਾਤ ਚੰਡੀਗੜ੍ਹ ਦੇ PGI ਦੇ ਵਿੱਚ ਆਖਰੀ ਸਾਹ ਲਏ| ਬੀਤੇ ਕਈ ਦਿਨਾਂ ਤੋਂ ਉਹ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਸੀ ਜਿਸ ਦੌਰਾਨ ਉਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ| ਸਿਹਤ ਖਰਾਬ ਹੋਣ ਕਰਕੇ ਉਹ ਆਪਣੀ ਪਤਨੀ ਦੇ ਸਸਕਾਰ ‘ਤੇ ਵੀ ਨਹੀਂ ਪੁਹੰਚ ਸਕੇ | ਮਿਲਖਾ ਸਿੰਘ ਇੱਕ ਭਾਰਤੀ ਦੌੜਾਕ ਹਨ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।ਉਹ ਭਾਰਤ ਦੇ ਅਜਿਹੇ ਇੱਕਲੇ ਅਥਲੀਟ ਸਨ ਜਿਹਨਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ “ਪਦਮ ਸ੍ਰੀ” ਨਾਲ ਨਿਵਾਜ਼ਿਆ ਗਿਆ।
ਫਲਾਇੰਗ ਸਿੱਖ ਬਣਨ ਦੀ ਕਹਾਣੀ
1960 ‘ਚ ਮਿਲਖਾ ਸਿੰਘ ਕੋਲ ਪਾਕਿਸਤਾਨ ਤੋਂ ਸੱਦਾ ਆਇਆ ਕਿ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ ‘ਚ ਹਿੱਸਾ ਲਓ।ਟੋਕੀਓ ਏਸ਼ਿਅਨ ਗੇਮਜ਼ ‘ਚ ਉਨ੍ਹਾਂ ਉੱਥੋਂ ਦੇ ਸਭ ਤੋਂ ਬਿਹਤਰੀਨ ਦੌੜਾਕ ਅਬਦੁਲ ਖ਼ਾਲਿਕ ਨੂੰ 200 ਮੀਟਰ ਦੀ ਦੌੜ ‘ਚ ਹਰਾਇਆ ਸੀ।ਪਾਕਿਸਤਾਨੀ ਚਾਹੁੰਦੇ ਸਨ ਕਿ ਹੁਣ ਦੋਹਾਂ ਦਾ ਮੁਕਾਬਲਾ ਪਾਕਿਸਤਾਨ ਦੀ ਜ਼ਮੀਨ ‘ਤੇ ਹੋਵੇ।ਮਿਲਖਾ ਸਿੰਘ ਨੇ ਪਾਕਿਸਤਾਨ ਜਾਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਵੰਡ ਸਮੇਂ ਦੀਆਂ ਕਈ ਕੌੜੀਆਂ ਯਾਦਾਂ ਉਨ੍ਹਾਂ ਦੇ ਜ਼ਹਿਨ ‘ਚ ਸਨ।ਪਰ ਨਹਿਰੂ ਦੇ ਕਹਿਣ ‘ਤੇ ਮਿਲਖਾ ਪਾਕਿਸਤਾਨ ਗਏ। ਲਾਹੌਰ ਦੇ ਸਟੇਡੀਅਮ ‘ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਨੇ ਦੌੜਨਾ ਸ਼ੁਰੂ ਕੀਤਾ।ਖ਼ਾਲਿਕ, ਮਿਲਖ਼ਾ ਤੋਂ ਅੱਗੇ ਸਨ ਪਰ 100 ਮੀਟਰ ਪੂਰਾ ਹੋਣ ਤੋਂ ਪਹਿਲਾਂ ਮਿਲਖਾ ਉਨ੍ਹਾਂ ਦੇ ਬਰਾਬਰ ਪਹੁੰਚ ਗਏ ਸੀ।ਇਸ ਦੇ ਬਾਅਦ ਖ਼ਾਲਿਕ ਹੌਲੀ ਹੋਣ ਲੱਗੇ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ ਕਰੀਬ 10 ਗਜ ਅੱਗੇ ਸਨ ਅਤੇ ਉਨ੍ਹਾਂ ਦਾ ਸਮਾਂ 20.7 ਸਕਿੰਟ ਸੀ।ਇਹ ਉਦੋਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ, ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ ‘ਤੇ ਹੀ ਰੋਣ ਲੱਗੇ।ਮਿਲਖਾ ਉਨ੍ਹਾਂ ਦੇ ਕੋਲ ਗਏ ਤੇ ਉਨ੍ਹਾਂ ਦੀ ਪਿੱਠ ਥਪਥਪਾਈ ਤੇ ਬੋਲੇ, ”ਹਾਰ-ਜਿੱਤ ਤਾਂ ਖੇਡ ਦਾ ਹਿੱਸਾ ਹੈ, ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ।ਮਿਲਖਾ ਨੂੰ ਤਗਮਾ ਦਿੰਦੇ ਸਮੇਂ ਪਾਕਿਸਤਾਨ ਦੇ ਰਾਸ਼ਟਪਰਤੀ ਫ਼ੀਲਡ-ਮਾਰਸ਼ਲ ਅਯੂਬ ਖਾਨ ਨੇ ਕਿਹਾ, ”ਮਿਲਖਾ ਅੱਜ ਤੁਸੀਂ ਦੌੜੇ ਨਹੀਂ, ਉੱਡੇ ਹੋ ’ਮੈਂ’ਤੁਸੀਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।”
ਰਾਕੇਸ਼ ਮਹਿਰਾ ਨੇ ਮਿਲਖਾ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦੀ ਇੱਕ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਭਾਗ ਬਣਾਈ ਜਿਸ ਵਿੱਚ ਮੁੱਖ ਕਿਰਦਾਰ ਫ਼ਰਹਾਨ ਅਖ਼ਤਰ ਅਤੇ ਸੋਨਮ ਕਪੂਰ ਨੇ ਨਿਭਾਏ ਸਨ।
ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਦੇ ਰਿਕਾਰਡ ਅਨੁਸਾਰ 20 ਨਵੰਬਰ 1929 ਨੂੰ ਗੋਵਿੰਦਪੁਰਾ ਵਿਖੇ ਸਿੱਖ ਰਾਠੌਰ ਰਾਜਪੂਤ ਘਰ ਵਿਚ ਹੋਇਆ ਸੀ। ਕੁਝ ਰਿਕਾਰਡ ਜਨਮ ਮਿਤੀ 17 ਅਕਤੂਬਰ 1935 ਅਤੇ ਕੁਝ 20 ਨਵੰਬਰ 1935 ਦੱਸਦੇ ਹਨ। ਗੋਵਿੰਦਪੁਰਾ ਮੁਜ਼ੱਫਰਗੜ੍ਹ ਤੋਂ 10 ਕੁ ਕਿਲੋਮੀਟਰ ਦੂਰ ਹੈ। ਮਿਲਖਾ ਸਿੰਘ ਆਪਣੇ 15 ਭੈਣ ਭਰਾਵਾਂ ਵਿੱਚੋ ਇੱਕ ਸੀ, ਜਿਹਨਾਂ ਵਿੱਚੋ 8 ਵੰਡ ਤੋਂ ਪਹਿਲਾ ਹੀ ਮਰ ਗਏ ਸਨ। 1947 ਦੀ ਵੰਡ ਦੌਰਾਨ ਮਿਲਖਾ ਸਿੰਘ ਦੇ ਮਾਤਾ ਪਿਤਾ, ਇੱਕ ਭਰਾ ਤੇ ਦੋ ਭੈਣਾਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ।
ਮਿਲਖਾ ਸਿੰਘ ਚੰਡੀਗੜ੍ਹ ‘ਚ ਰਹਿੰਦੇ ਹਨ। ਉਹ 1955 ਵਿਚ ਸੀਲੋਨ ਵਿਖੇ ਨਿਰਮਲ ਕੌਰ ਨੂੰ ਮਿਲੇ ਜੋ ਕੇ ਭਾਰਤੀ ਵਾਲੀਵਾਲ ਟੀਮ ਦੀ ਸਾਬਕਾ ਕਪਤਾਨ ਸਨ। ਉਹਨਾਂ ਨੇ 1962 ਵਿਚ ਵਿਆਹ ਕਰਵਾ ਲਿਆ। ਉਹਨਾਂ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ। ਬੀਤੇ ਦਿਨੀ ਨਿਰਮਲ ਮਿਲਖਾ ਸਿੰਘ ਦੀ ਮੌਤ ਹੋ ਗਈ ਸੀ | ਮਿਲਖਾ ਸਿੰਘ ਨੇ 1999 ਵਿਚ ਦੀ ਟਾਈਗਰ ਹਿੱਲ ਦੀ ਲੜਾਈ ਵਿਚ ਸ਼ਹੀਦ ਹੋਏ ਹਵਾਲਦਾਰ ਬਿਕਰਮ ਸਿੰਘ ਦੇ 7 ਸਾਲ ਦੇ ਬੇਟੇ ਨੂੰ ਗੋਦ ਲੈ ਲਿਆ।ਇਹ ਕਿਹਾ ਜਾਂਦਾ ਹੈ ਕਿ ਮਿਲਖਾ ਸਿੰਘ ਨੇ 80 ਦੌੜਾ ਦੌੜੀਆਂ ਸਨ ਜਿੰਨਾ ਚੋਂ 77 ਦੌੜਾ ਜਿੱਤਿਆ ਸੀ ਪਰ ਇਸ ਬਾਰੇ ਕੋਈ ਨਹੀਂ ਹੈ | 1964 ਵਿਚ ਰਾਸ਼ਟਰੀ ਖੇਡਾਂ(ਕਲਕੱਤਾ) ਵਿਚ ਮੱਖਣ ਸਿੰਘ ਨੇ ਮਿਲਖਾ ਸਿੰਘ ਨੂੰ ਪਛਾੜ ਦਿੱਤਾ |