ਕੀ ਤੁਸੀਂ ਕਦੇ ਸੋਚਿਆ ਹੈ ਕਿ ਮੱਛਰ ਮਨੁੱਖਾਂ ਨੂੰ ਹੀ ਕਿਉਂ ਡੰਗਦੇ ਨੇ ਅਤੇ ਉਹ ਮਨੁੱਖਾਂ ਤੱਕ ਕਿਵੇਂ ਪਹੁੰਚਦੇ ਨੇ? ਕੀ ਮੱਛਰ ਕੁਝ ਖਾਸ ਲੋਕਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਨੇ? ਜਾਣੋ ਇਨ੍ਹਾਂ ਦੇ ਪਿੱਛੇ ਦੇ ਵਿਗਿਆਨ ਬਾਰੇ ਖਾਸ ਗੱਲਾਂ …
ਮੱਛਰ ਅਸਲ ਵਿੱਚ ਇਨਸਾਨਾਂ ਵੱਲੋਂ ਛੱਡੀ ਜਾਣ ਵਾਲੀ ਕਾਰਬਨ ਡਾਈਆਕਸਾਈਡ ਦੁਆਰਾ ਉਨ੍ਹਾਂ ਤੱਕ ਪਹੁੰਚਦੇ ਨੇ॥ ਮੱਛਰ ਇਸ ਨੂੰ 10 ਤੋਂ 50 ਮੀਟਰ ਤੱਕ ਪਛਾਣ ਸਕਦੇ ਹਨ। 5 ਤੋਂ 15 ਮੀਟਰ ਦੀ ਦੂਰੀ ਤੋਂ ਹੀ ਮੱਛਰਾਂ ਨੂੰ ਇਨਸਾਨ ਦਿਖਣੇ ਸ਼ੁਰੂ ਹੋ ਜਾਂਦੇ ਨੇ। ਵਿਜ਼ੁਅਲਸ ਦੁਆਰਾ, ਉਹ ਇਨਸਾਨਾਂ ਦੇ ਹੋਰ ਨੇੜੇ ਤੱਕ ਪਹੁੰਚ ਜਾਂਦੇ ਨੇ। 1 ਮੀਟਰ ਦੇ ਨੇੜੇ ਜਾ ਕੇ, ਉਹ ਇਨਸਾਨ ਦੇ ਸਰੀਰ ਦੀ ਗਰਮੀ ਦੁਆਰਾ ਤੈਅ ਕਰਦੇ ਨੇ ਕਿ ਕੀ ਉਨ੍ਹਾਂ ਨੂੰ ਡੰਗਣਾ ਹੈ ਜਾਂ ਨਹੀਂ। ਸਵਾਲ ਉੱਠਦਾ ਹੈ, ਕਿ ਕੀ ਮੱਛਰ ਕੁਝ ਲੋਕਾਂ ਨੂੰ ਜ਼ਿਆਦਾ ਡੰਗਦੇ ਨੇ? ਹਾਂ, ਉਹ ਲੋਕ ਜਿਨ੍ਹਾਂ ਦਾ ਸਰੀਰ ਲੈਕਟਿਕ ਐਸਿਡ ਵਰਗੇ ਹੋਰ ਰਸਾਇਣ ਛੱਡਦਾ ਹੈ।
ਮੱਛਰ ਉਨ੍ਹਾਂ ਨੂੰ ਜ਼ਿਆਦਾ ਸ਼ਿਕਾਰ ਬਣਾਉਂਦੇ ਨੇ। ਵਿਿਗਆਨਕ ਟੈਸਟਾਂ ਅਨੁਸਾਰ, ਓ ਬਲੱਡ ਗਰੁੱਪ ਦੇ ਲੋਕਾਂ ਦੇ ਮੱਛਰ ਜ਼ਿਆਦਾਂ ਡੰਗ ਮਾਰਦਾ ਹੈ। ਮਨੁੱਖੀ ਸਰੀਰ ਦੀ ਬਣਤਰ ਅਤੇ ਗਤੀਵਿਧੀਆਂ ਮੱਛਰਾਂ ਨੂੰ ਵੀ ਆਕਰਸ਼ਤ ਕਰਦੀਆਂ ਨੇ। ਉਦਾਹਰਣ ਵਜੋਂ, ਮੋਟੇ ਲੋਕ ਅਤੇ ਘੱਟ ਸਰੀਰਕ ਮਿਹਨਤ ਕਰਨ ਵਾਲੇ ਲੋਕ ਮੱਛਰਾਂ ਦੇ ਵਧੇਰੇ ਸ਼ਿਕਾਰ ਬਣਦੇ ਨੇ।