ਜਲੰਧਰ ਦੀ ਫਗਵਾੜਾ ਗੇਟ ਮਾਰਕਿਟ ਵਿੱਚ ਪਰੌਂਠੇ ਵੇਚਣ ਵਾਲੇ ਬੇਬੇ ਦਾ ਦਿਹਾਂਤ ਹੋ ਗਿਆ ਹੈ । ਜਲੰਧਰ ਦੀ ਫਗਵਾੜਾ ਗੇਟ ਵਿਖੇ ਰਾਤ ਨੂੰ ਪਰੌਂਠੇ ਵੇਚਣ ਵਾਲੇ ਬਾਬੇ ਕਮਲੇਸ਼ ਰਾਣੀ ਨੇ ਐਤਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਐਤਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ।
ਮਿਲੀ ਜਾਣਕਾਰੀ ਅਨੁਸਾਰ 75 ਸਾਲਾਂ ਕਮਲੇਸ਼ ਰਾਣੀ ਦੀ ਦੇਖਭਾਲ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਰਾਣੀ ਨੇ ਐਤਵਾਰ ਨੂੰ 10:30 ਵਜੇ ਆਖਰੀ ਸਾਹ ਲਏ । ਕਮਲੇਸ਼ ਰਾਣੀ ਨੂੰ ਕੰਮ ਦਾ ਇੰਨਾ ਜਨੂਨ ਸੀ ਕਿ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ ਉਨ੍ਹਾਂ ਨੇ ਕੰਮ ਤੋਂ ਛੁੱਟੀ ਨਹੀਂ ਕੀਤੀ ਸੀ।
ਜ਼ਿਕਰਯੋਗ ਹੈ ਕਿ ਕਮਲੇਸ਼ ਰਾਣੀ ਪਿਛਲੇ 25-30 ਸਾਲ ਤੋਂ ਜਲੰਧਰ ਦੇ ਮਸ਼ਹੂਰ ਫਗਵਾੜਾ ਗੇਟ ਦੀ ਨੁੱਕਰ ’ਤੇ ਪਰੌਂਠੇ ਬਣਾਉਂਦੀ ਆ ਰਹੀ ਸੀ। ਉਹ ਆਪਣੇ ਪਰੌਂਠਿਆਂ ਕਾਰਨ ਇੰਨੀ ਮਸ਼ਹੂਰ ਹੋ ਗਈ ਸੀ ਕਿ ਰਾਤ ਦੇ ਸਮੇਂ ਉਨ੍ਹਾਂ ਕੋਲ ਪਰੌਂਠੇ ਖਾਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ ।