ਜਲੰਧਰ ਤੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੁਕਾਨਾਂ ਖੋਲਣ ਨੂੰ ਲੈਕੇ ਜ਼ਿਲ੍ਹੇ ‘ਚ ਕੁਝ ਰਾਹਤ ਦਿੱਤੀ ਹੈ |ਕਰਫਿਊ ਦੇ ਸਮੇਂ ‘ਚ ਇੱਕ ਵਾਰ ਫੇਰ ਬਦਲਾਵ ਕੀਤਾ ਹੈ। ਹੁਣ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਦੀਆਂ ਹਨ।ਇਹ ਦੁਕਾਨਾਂ ਤੇ ਆਫਿਸ ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 5 ਵਜੇ ਤੱਕ ਖੁੱਲਣਗੀਆਂ ਅਤੇ ਸ਼ਨੀਵਾਰ, ਐਤਵਾਰ ਲੌਕਡਾਊਨ ਰਹੇਗਾ ਅਤੇਜ਼ਰੂਰੀ ਚੀਜਾਂ ਦੀ ਦੁਕਾਨਾਂ ਸਵੇਰੇ 7 ਵਜੇ ਤੋਂ 5 ਵਜੇ ਤੱਕ ਖੁੱਲ ਸਕਦੀਆਂ ਹਨ।ਇਸ ਦੇ ਨਾਲ ਹੀ ਡੀਸੀ ਨੇ ਕਿਹਾ ਕੀ ਸਾਰਿਆਂ ਨੂੰ ਕੋਰੋਨਾ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਮੁੜ ਸਖ਼ਤੀ ਨਾ ਕਰਨੀ ਪਵੇ।