ਜੈਪਾਲ ਭੁੱਲਰ ਦੀ ਲਾਸ਼ ਸੰਭਾਲਣ ਲਈ ਪ੍ਰਸ਼ਾਸਨ ਵੱਲੋਂ ਡੀ ਫ਼ਰੀਜ਼ਰ ਭੇਜਿਆ ਗਿਆ ਹੈ | ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਡੀ ਫਰੀਜ਼ਰ ਘਰ ਦੇ ਵਿੱਚ ਹੀ ਉਪਲਬਦ ਕਰਾਇਆ ਗਿਆ | ਇਸ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਡਾਕਟਰ ਸਮੇਂ ਸਮੇਂ ‘ਤੇ ਆ ਕੇ ਚੈੱਕਅਪ ਕਰਦੇ ਰਹਿਣਗੇ ਅਤੇ ਸੀ,ਸੀ ਟੀ ਵੀ ਕੈਮਰੇ ਵੀ ਦੇਹ ਦੀ ਦੇਖਭਾਲ ਲਈ ਲਗਾਏ ਗਏ ਹਨ | 12 ਜੂਨ ਦੀ ਜੈਪਾਲ ਦੀ ਲਾਸ਼ ਆਈ ਹੈ ਪਰ ਹਾਲੇ ਤੱਕ ਸਸਕਾਰ ਨਹੀਂ ਕੀਤਾ ਗਿਆ ਹੈ |
ਜਸਕਰਨ ਸਿੰਘ ਕਾਨ ਸਿੰਘ ਵਾਲਾ ਦਾ ਕਹਿਣਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪ੍ਰਸ਼ਾਸਨ ਦਾਨ ਬਚਾਉਣ ਲਈ ਇਹ ਸਹੂਲਤਾਂ ਦੇ ਰਿਹਾ ਹੈ ਪਹਿਲਾ ਪ੍ਰਸ਼ਾਸਨ ਦਾ ਰਵੱਈਆ ਹੋਰ ਸੀ ਪਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪ੍ਰਸ਼ਾਸਨ ਦਾ ਰਵਈਆ ਬਦਲਿਆ ਹੈ |
ਜੈਪਾਲ ਦੇ ਪਰਿਵਾਰ ਦਾ ਕਹਿਣ ਕਿ ਉਸ ਦਾ ਪੋਸਟਮਾਰਟਮ ਚੰਡੀਗੜ੍ਹ PGI ਦੇ ਵਿੱਚ ਹੋਵੇ ਜਿਸ ਨੂੰ ਲੈ ਕੇ ਸੋਮਵਾਰ ਨੂੰ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਪਰਿਵਾਰ ਜੈਪਾਲ ਦਾ ਸਸਕਾਰ ਕਰੇਗਾ |