ਜਲੰਧਰ – ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈਡੀ ( ਇਫੋਰਸਮੈਂਟ ਡਾਇਰੈਕਟਰ ) ਵਲੋਂ ਨੈਸ਼ਨਲ ਹੈਰਲਡ ,ਮਨੀ ਲਾਂਡਰਿੰਗ ਕੇਸ ਵਿੱਚ ਸੰਮਨ ਕੀਤਾ ਗਿਆ ਹੈ। ਅੱਜ ਇਸ ਸਬੰਧੀ ਕਾਂਗਰਸ ਵਲੋਂ ਦੇਸ਼ ਭਰ ਚ ਕੇਂਦਰ ਖਿਲਾਫ ਵਿਆਪਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਈਡੀ ਨੇ ਸੋਨੀਆਂ ਗਾਂਧੀ ਨੂੰ ਵੀ 23 ਜੂਨ ਨੂੰ ਤਲਬ ਕੀਤਾ ਹੈ।
ਅੱਜ ਰਾਹੁਲ ਗਾਂਧੀ ਈਡੀ ਸਾਹਮਣੇ ਪੇਸ਼ ਹੋਏ ਹਨ । ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ‘ਚ ਕਾਂਗਰਸੀਆਂ ਨੇ ਜਲੰਧਰ ਸਥਿਤੀ ਈਡੀ ਦਫਤਰ ਦੇ ਮੂਹਰੇ ਧਰਨਾ ਦਿੱਤਾ । ਇਸ ਮੌਕੇ ਵੜਿੰਗ ਨੇ ਮੰਗ ਕੀਤੀ ਕਿ ਕੇਂਦਰ ਧੱਕੇਸ਼ਾਹੀਆਂ ਦੇ ਰਾਹ ਤੇ ਚੱਲੀ ਹੋਈ ਹੈ,ਜਿਸ ਨਾਲ ਲੋਕਾਂ ਦਾ ਲੋਕਤੰਤਰ ਤੇ ਵਿਸ਼ਵਾਸ਼ ਉੱਠ ਰਿਹਾ ਹੈ । ਵੜਿੰਗ ਨੇ ਇਸ ਨੂੰ ਗੈਰ-ਲੋਕਤੰਤਰੀ ਦੱਸਿਆ ।
ਇਸ ਧਰਨੇ ਦੌਰਾਨ ਜਿਥੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ,ਉਥੇ ਆਮ ਜਨਤਾ ਨੂੰ ਵੀ ਭਾਰੀ ਗਰਮੀ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਨੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ।