ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਸਾਂਝਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਵੱਡੇ ਐਲਾਨ ਕੀਤੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਕਰਾਂਗੇ ਅਤੇ ਸ਼ਗਨ ਸਕੀਮ ਤਹਿਤ 75,000 ਰੁਪਏ ਦੇਵਾਂਗੇ। ਇਸ ਦੇ ਨਾਲ ਹੀ 5 ਸਾਲਾਂ ‘ਚ ਗਰੀਬਾਂ ਲਈ 5 ਲੱਖ ਘਰ ਬਣਾਏ ਜਾਣਗੇ।
ਜਾਣੋ ਕੀ ਕੀਤਾ ਗਿਆ ਐਲਾਨ-
ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਕਰਨ ਦਾ ਕੀਤਾ ਵਾਅਦਾ
ਸ਼ਗਨ ਸਕੀਮ 51000 ਤੋਂ ਵਧਾ ਕੇ 75000 ਰੁਪਏ ਕਰਾਂਗੇ
5 ਲੱਖ ਗਰੀਬਾਂ ਦੇ ਮਕਾਨ ਬਣਾਉਣ ਦਾ ਕੀਤਾ ਵਾਅਦਾ
ਭਾਈ ਘਨੱਈਆ ਸਕੀਮ ਅਧੀਨ 10 ਲੱਖ ਮੈਡੀਕਲ ਇੰਸ਼ੋਰੈਂਸ
ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਲੱਖ ਤੱਕ ਦਾ ਵਿਆਜ ਮੁਕਤ ਲੋਨ
6 ਯੂਨੀਵਰਸਿਟੀਆਂ ਬਣਾਵਾਂਗੇ
ਸਿੱਖਿਆ ਅਤੇ ਸਿਹਤ ਨੂੰ ਵੱਡੀ ਤਰਜੀਹ
ਨਿਊ ਚੰਡੀਗੜ੍ਹ ‘ਚ ਫਿਲਮ ਸਿਟੀ ਬਣਾਵਾਂਗੇ
ਇੱਕ ਹਲਕੇ ‘ਚ 10 ਮੈਗਾ ਸਕੂਲ ਬਣਾਵਾਂਗੇ
ਸਰਕਾਰੀ ਸਕੂਲਾਂ ‘ਚ ਪੜ੍ਹੇ ਬੱਚਿਆਂ ਲਈ ਕਾਲਜਾਂ ‘ਚ 33 ਫੀਸਦੀ ਸੀਟਾਂ
ਹਰ ਘਰ ‘ਚ 400 ਯੂਨਿਟ ਬਿਜਲੀ ਮੁਫ਼ਤ
ਫਲ , ਸਬਜ਼ੀਆਂ ਤੇ ਦੁੱਧ ‘ਤੇ ਐੱਮਐੱਸਪੀ ਦੇਵਾਂਗੇ
ਵਾਟਰ ਬੇਸਡ ਫਾਰਮਿੰਗ ‘ਤੇ ਸਬਸਿਡੀ ਦੇਵਾਂਗੇ
ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ