ਅੱਜ ਹੀ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਜੋਸ਼ੀ ਨੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ ਹੈ।ਭਾਜਪਾ ਆਗੂਆਂ ਦਾ ਵੱਡੇ ਪੱਧਰ ‘ਤੇ ਅਕਾਲੀ ਦਲ ‘ਚ ਸ਼ਾਮਲ ਹੋਣਾ ਹੁਣ ਇੱਕ ਆਮ ਗੱਲ ਹੋ ਗਈ ਹੈ।ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਦਾ ਵੱਡੇ ਪੱਢਰ ‘ਤੇ ਅਕਾਲੀ ਦਲ ‘ਚ ਸ਼ਾਮਲ ਹੋਣਾ ਇੱਕ ਬਣੀ-ਬਣਾਈ ਚਾਲ ਹੈ।ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਅਕਾਲੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਸ਼ੁੱਕਰਵਾਰ ਨੂੰ ‘ਆਪ’ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਪੰਜਾਬ ਅੰਦਰ ਗਠਜੋੜ ਬਰਕਰਾਰ ਹੈ।ਰਾਘਵ ਚੱਢਾ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਕਿਤੇ ਨਾ ਕਿਤੇ ਅਜੇ ਵੀ ਮਿਲ ਕੇ ਹੀ ਲੜ ਰਹੇ ਹਨ।ਖੇਤੀ ਕਾਲੇ ਕਾਨੂੰਨਾਂ ਬਾਰੇ ਰਾਘਵ ਚੱਢਾ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹਰੇਕ ਪੱਧਰ ਦੇ ਆਗੂਆਂ ਨੂੰ ਲੋਕ ਆਪਣੇ ਪਿੰਡਾਂ ‘ਚ ਨਹੀਂ ਵੜਨ ਦੇ ਰਹੇ।
‘ਆਪ’ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਅਕਾਲੀਆਂ ਅਤੇ ਭਾਜਪਾ ਨੇ ਘ੍ਰਿਣਾ ਹੋ ਚੁੱਕੀ ਹੈ ਉਹ ਇਨਾਂ੍ਹ ਨੂੰ ਆਪਣੇ ਪਿੰਡ ਦੀ ਜੂਹ ‘ਚ ਵੀ ਨਹੀਂ ਦੇਖਣਾ ਚਾਹੁੰਦੇ।ਅੱਜ ਦੇ ਦੌਰ ‘ਚ ਭਾਜਪਾ ਅਤੇ ਅਕਾਲੀਆਂ ਦੀ ਚੋਣਾਂ ਲੜਨ ਦੀ ਸਥਿਤੀ ਨਹੀਂ ਰਹੀ, ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪਾ ਜਾਂ ਅਕਾਲੀਆਂ ਨੂੰ ਵੋਟ ਪਾਉਣਾ ਮਤਲਬ ਇਕ ਬਰਾਬਰ ਹੈ ਅੱਜ ਵੀ ਅਕਾਲੀ ਦਲ ਬਾਦਲਾਂ ਦਾ ਰਿਮੋਟ ਕੰਟਰੋਲ ਪ੍ਰਧਾਨ ਮੰਤਰੀ ਮੋਦੀ ਦੇ ਹੱਥ ‘ਚ ਹੀ ਹੈ।