ਅੱਜ ਸਦਨ ‘ਚ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਹੋਈ ਤਿੱਖੀ ਬਹਿਸ ਤੋਂ ਬਾਅਦ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਸਦਨ ਦੀ ਕਾਰਵਾਈ ਲਾਈਵ ਹੋਣ ਦੀ ਗੱਲ ਕਹੀ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਲਈ ਰੋਡਮੈਪ ਵੀ ਦੱਸਿਆ।
ਇਸ ਦੌਰਾਨ ਪੰਜਾਬ ਦੀ ਆਮਦਨ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਠੇਕੇਦਾਰੀ ਸਿਸਟਮ ਦੀ ਮਾਰ ਹੇਠ ਹੈ। ਸਾਨੂੰ ਆਮਦਨ ਦੇ ਸਰੋਤ ਪੈਦਾ ਕਰਨੇ ਪੈਣਗੇ। ਪੰਜਾਬ ਦੀ ਆਮਦਨ ਬਾਕੀ ਰਾਜਾਂ ਨਾਲੋਂ ਘੱਟ ਹੈ। ਅਸੀਂ ਸਿਰਫ਼ ਕਰਜ਼ਾ ਲੈ ਰਹੇ ਹਾਂ ਅਤੇ ਕਰਜ਼ਾ ਮੋੜ ਰਹੇ ਹਾਂ। ਜੇਕਰ ਅੱਜ ਇਹ ਕੰਮ ਨਾ ਕੀਤਾ ਗਿਆ ਤਾਂ ਸੂਬਾ ਰਹਿਣ ਯੋਗ ਨਹੀਂ ਰਹੇਗਾ। ਅੱਜ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਦੀ ਲੋੜ ਹੈ। ਸਿੱਧੂ ਨੇ ਅੱਗੇ ਕਿਹਾ ਕਿ ਇੱਥੇ ਖੇਤੀਬਾੜੀ ਲਈ ਕੋਈ ਰੋਡਮੈਪ ਨਹੀਂ ਦੇ ਰਿਹਾ, ਰੇਤ ਮਾਈਨਿੰਗ ਅਤੇ ਕੇਬਲ ਦੇ ਬਿੱਲ ਵੀ ਇਸੇ ਤਰ੍ਹਾਂ ਪਏ ਹਨ।
ਸਿੱਧੂ ਨੇ ਅਕਾਲੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਮਜ਼ਬੂਤ ਕੀਤਾ? ਪੰਜਾਬ ਵੀ 25 ਹਜ਼ਾਰ ਕਰੋੜ ਕਮਾ ਸਕਦਾ ਹੈ। L-1 ਲਾਇਸੈਂਸ ਨਾਲ ਹੀ 10 ਹਜ਼ਾਰ ਕਰੋੜ ਰੁਪਏ ਕਮਾਏ ਜਾ ਸਕਦੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਸਦਨ ਵਿੱਚ ਸੈਸ਼ਨ ਰੱਖਿਆ ਸੀ, ਜਿਸ ਵਿੱਚ ਕਿਸਾਨਾਂ ਦਾ ਮੁੱਦਾ ਉਠਾਇਆ ਜਾਣਾ ਚਾਹੀਦਾ ਹੈ। ਲੋਕ ਸਾਨੂੰ ਦੇਖ ਰਹੇ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਸਦਨ ਦੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ।