ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਮਹਿਲਾ ਪ੍ਰਦਰਸ਼ਕਾਰੀਆਂ ਤੇ ਪੁਲਿਸ ਵੱਲੋਂ ਬੇਰਹਿਮੀ ਕੀਤੀ ਗਈ ਸੀ ਇਸ ਵਿਚਕਾਰ ਅਨਮੋਲ ਗਗਨ ਮਾਨ ਅਤੇ ਕਈ ਹੋਰ ਔਰਤਾ ਦੀ ਹਾਲਤ ਗੰਭੀਰ ਸੀ | ਇਸ ਨੂੰ ਲੈ ਕੇ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਅਨਮੋਲ ਗਗਨ ਮਾਨ ਤੇ ਹੋਏ ਵਿਰੋਧ ਤੇ ਪੁਲਿਸ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਲਿਖਿਆ ਕਿ ਸਿਆਸਤ ਤੋਂ ਪਰੇ ਇੱਕ ਕਲਾਕਾਰ ਹੋਣ ਦੇ ਨਾਂ ‘ਤੇ ਅਨਮੋਲ ਗਗਨ ਮਾਨ ਅਤੇ ਪੰਜਾਬ ਦੀਆਂ ਧੀਆਂ ‘ਤੇ ਪ੍ਰਸ਼ਾਸਨ ਵੱਲੋਂ ਕੀਤੇ ਅਤਿਆਚਾਰ ਦੀ ਅਸੀ ਸਾਫ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਤਸਵੀਰਾਂ ਤੇ ਗਲਤ ਸ਼ਬਦਾਵਲੀ ਵਰਤੀ ਉਨ੍ਹਾਂ ਦੀ ਵੀ ਸਖ਼ਤ ਨਿੰਦਾ ਕਰਦਾ ਹਾਂ |ਇਸ ਦੇ ਅੰਤ ‘ਚ ਉਨ੍ਹਾਂ ਲਿਖਿਆ ਕਿ ਇੱਕ ਕਲਾਕਾਰ ਹੋਣ ਦੇ ਨਾਂ ਤੇ ਅਨਮੋਲ ਗਗਨ ਮਾਨ ਤੁਹਾਡੇ ਹਰ ਦੁੱਖ-ਸੁੱਖ ‘ਚ ਨਾਲ ਖੜੀ ਹੈ |