ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਬੋਲਿਆ। ਅਨਿਲ ਵਿਜ ਸਿੱਧੂ ‘ਤੇ ਤੰਜ ਕੱਸਦਿਆ ਕਿਹਾ ਕਿ ਸਿੱਧੂ ਵਾਰ ਵਾਰ ਦਲ ਬਦਲ ਰਹੇ ਨੇ ਕਿਉਂ ਨਾ ਉਹ ਆਪਣੀ ਪਾਰਟੀ ਬਣਾ ਲੈਣ। ਇਸਦੇ ਨਾਲ ਹੀ ਅਨਲਿ ਵਿਜ ਨੇ ਨਵਜੋਤ ਸਿੱਧੂ ‘ਤੇ ਵਾਰ ਵਾਰ ਦਲ ਬਦਲ ਕੇ ਦੂਜੀ ਪਾਰਟੀਆਂ ਨੂੰ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਤੇ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਨਸੀਹਤ ਦਿੱਤੀ। ਅਨਿਲ ਵਿਜ ਨੇ ਟਵੀਟ ਕਰ ਲਿਿਖਆ-ਨਵਜੋਤ ਸਿੰਘ ਸਿੱਧੂ ਵਾਰ ਵਾਰ ਦਲ ਬਦਲ ਕੇ ਦੂਜੀ ਪਾਰਟੀਆਂ ‘ਚ ਜਾ ਕੇ ਉਨ੍ਹਾਂ ਨੂੰ ਖਰਾਬ ਕਰਨ ਦੀ ਬਜਾਏ ਚੰਗਾ ਹੋਵੇਗਾ ਕਿ ਉਹ ਆਪਣ ਹੀ ਪਾਰਟੀ ਬਣਾ ਲੈਣ।