ਅਨੁਰਾਗ ਠਾਕੁਰ ਦੇ ਵੱਲੋਂ ਪ੍ਰਤਾਪ ਬਾਜਵਾ ‘ਤੇ ਨਿਸ਼ਾਨੇ ਸਾਧੇ ਗਏ | ਉਨ੍ਹਾਂ ਦੇ ਵੱਲੋਂ ਬੀਤੇ ਦਿਨਰਾਜ ਸਭਾ ਵਿਚ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵਤੀਰੇ ਦੀ ਤੁਲਨਾ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਘਟਨਾ ਨਾਲ ਕੀਤੀ ਗਈ |ਇਸ ਮੌਕੇ ਉਨ੍ਹਾਂ ਕਿਹਾ ਕਿ ਫਾਈਲ ਸਦਨ ਦੀ ਚੇਅਰ ਵੱਲ ਸੁੱਟਣੀ “ਸ਼ਰਮਨਾਕ” ਘਟਨਾ ਹੈ।
ਉਨ੍ਹਾਂ ਲੋਕ ਸਭਾ ਅਤੇ ਰਾਜ ਸਭਾ ਦੇ ਕੰਮ ਵਿੱਚ ਵਿਘਨ ਪਾਉਣ ਲਈ ਕਾਂਗਰਸ ਅਤੇ ਵਿਰੋਧੀ ਪਾਰਟੀਆਂ ‘ਤੇ ਦੀ ਆਲੋਚਨਾ ਕੀਤੀ। ਮੰਗਲਵਾਰ ਨੂੰ ਖੇਤੀਬਾੜੀ ਬਾਰੇ ਚਰਚਾ ਸ਼ੁਰੂ ਹੋਣ ਵਾਲੀ ਸੀ ਤਾਂ ਪ੍ਰਤਾਪ ਬਾਜਵਾ ਨੇ ਸਦਨ ਦੇ ਵਿੱਚ ਅਧਿਕਾਰੀਆਂ ਦੀ ਮੇਜ਼ ’ਤੇ ਚੜ੍ਹ ਕੇ ਸਰਕਾਰੀ ਫਾਈਲ ਨੂੰ ਚੇਅਰਮੈਨ ਵੱਲ ਸੁੱਟ ਦਿੱਤਾ ਸੀ। ਅਨੁਰਾਗ ਠਾਕੁਰ ਨੇ ਕਿਹਾ ਕਿ ਚੇਅਰ ਵੱਲ ਫਾਈਲ ਸੁੱਟਣਾ ਸ਼ਰਮਨਾਕ ਘਟਨਾ ਸੀ ਤੇ ਇਹ ਵਿਵਹਾਰ 26 ਜਨਵਰੀ ਨੂੰ ਜੋ ਲਾਲ ਕਿਲ੍ਹੇ ’ਤੇ ਹੋਇਆ ਉਸ ਤੋਂ ਘੱਟ ਨਹੀਂ ਹੈ।