ਕੋਰੋਨਾ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸਰਕਾਰ ਨੇ ਕੋਰੋਨਾ ਟੀਕਾ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਅਪ੍ਰੈਲ ਮਹੀਨੇ ਦੇ ਸਾਰੇ ਦਿਨ ਟੀਕਾ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਮਤਲਬ ਕਿ ਹਰ ਛੁੱਟੀ ਵਾਲੇ ਦਿਨ ਵੀ ਟੀਕਾਕਰਣ ਹੋਵੇਗਾ। ਸਰਕਾਰੀ ਅਤੇ ਨਿੱਜੀ ਦੋਵੇਂ ਟੀਕਾਕਰਣ ਕੇਂਦਰਾਂ ਵਿਚ ਪੂਰੇ ਅਪ੍ਰੈਲ ਮਹੀਨੇ ਟੀਕੇ ਲਗਾਏ ਜਾਣਗੇ। ਸਰਕਾਰੀ ਛੁੱਟੀ ‘ਤੇ ਵੀ ਟੀਕਾਕਰਣ ਹੋਵੇਗਾ।