ਅਫਗਾਨਿਸਤਾਨ ‘ਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਹਾਲਾਤਾਂ ਨੂੰ ਦੇਖ ਕੇ ਹਰ ਕੋਈ ਫਿਕਰਮੰਦ ਹੈ | ਜਿਸ ਨੂੰ ਲੈ ਕੇ ਹਰ ਕੋਈ ਚਿੰਤਤ ਹੈ ਇਹੋ ਜਿਹੇ ਹਾਲਾਤ ਬਣ ਚੁੱਕੇ ਹਨ ਕਿ ਉਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਭੱਜ ਚੁੱਕੇ ਹਨ। ਇਸ ਨੂੰ ਲੈ ਕੇ ਖਾਲਸਾ ਏਡ ਤੋਂ ਰਵੀ ਸਿੰਘ ਖਾਲਸਾ ਨੇ ਚਿੰਤਾ ਜਤਾਉਂਦਿਆਂ ਪੋਸਟ ਪਾਈ ਹੈ ਕਿਉਂਕਿ ਉਹ ਹਰ ਕਿਸੇ ਸੰਕਟ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਨ ਚਾਹੇ ਉਹ ਮੁਲਕ ਦਾ ਕੋਈ ਵੀ ਕੋਨਾ ਹੋਵੇ | ਕਿਸਾਨੀ ਅੰਦੋਲਨ ‘ਚ ਉਨ੍ਹਾਂ ਦੇ ਹਾਲੇ ਤੱਕ ਪੂਰਾ ਯੋਗਦਾਨ ਹੈ |
ਅਫਗਾਨਿਸਤਾਨ ਦੀ ਮੁਸ਼ਕਿਲ ਘੜੀ ਦੇ ਵਿੱਚ ਵੀ ਰਵੀ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ | ਉਨ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਗਲ ਕਹੀ ਹੈ |ਉਨ੍ਹਾਂ ਕਿਹਾ ਕਿਪਿਛਲੇ ਕੁੱਝ ਦਿਨਾਂ ਦੇ ਜੋ ਹਾਲਾਤ ਅਫ਼ਗ਼ਾਨਿਸਤਾਨ ਦੇ ਵਿੱਚ ਬਣੇ ਹੋਏ ਹਨ ਉਹਨਾਂ ਨੂੰ ਵੇਖ ਕੇ ਅਸੀਂ ਬਹੁਤ ਚਿੰਤਕ ਹਾਂ । ਕਾਬਲ ਵਿੱਚ ਕੁੱਝ 300 ਦੇ ਕਰੀਬ ਘੱਟ ਗਿਣਤੀ ਪਰਿਵਾਰ ਆਪਣੀ ਜਾਨ ਬਚਾ ਕੇ ਗੁਰੂ ਘਰ ਅੰਦਰ ਬੈਠੇ ਹੋਏ ਹਨ ਜ਼ਿਹਨਾਂ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਹਨ। ਅਸੀਂ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਲਈ ਤਿਆਰ ਹਾਂ ਤੇ ਲਗਾਤਾਰ ਇੰਗਲੈਂਡ , ਕੈਨੇਡਾ ਤੇ ਭਾਰਤ ਦੀ ਸਰਕਾਰ ਨਾਲ ਸੰਪਰਕ ਵਿੱਚ ਹਾਂ।ਸਾਡੀ ਸਮੁੱਚੀ ਟੀਮ ਸਾਰੇ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕਰਦੀ ਹੈ।