ਅਫ਼ਗਾਨਿਸਤਾਨ ‘ਤੇ ਕਬਜ਼ਾ ਜਮਾਨੇ ਤੋਂ ਬਾਅਦ ਤਾਲਿਬਾਨ ਨੇ ਜਦੋਂ ਆਪਣੀ ਪਹਿਲੀ ਪ੍ਰੈੱਸ ਕਾਨਫ੍ਰੰਸ ਕੀਤੀ, ਉਦੋਂ ਉਸਨੇ ਸਾਰਿਆਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਔਰਤਾਂ ਨੂੰ ਵੀ ਕੰਮ ਕਰਨ ਦੀ ਛੂਟ ਦੇਣ ਦੀ ਗੱਲ ਕਹੀ। ਪਰ ਹੁਣ ਜਦੋਂ ਤਾਲਿਬਾਨੀ ਕਬਜ਼ੇ ਨੂੰ ਕੁਝ ਸਮਾਂ ਹੋ ਗਿਆ ਹੈ ਉਦੋਂ ਤਾਲਿਬਾਨ ਦੀ ਕਥਨੀ ਅਤੇ ਕਰਨੀ ‘ਚ ਫਰਕ ਦਿਸਣ ਲੱਗਾ ਹੈ।
ਅਫ਼ਗਾਨਿਸਤਾਨ ਦੇ ਵੱਖ ਵੱਖ ਇਲਾਕਿਆਂ ‘ਚ ਪੱਤਰਕਾਰਾਂ ਨੂੰ ਕੁੱਟਿਆ ਜਾ ਰਿਹਾ ਹੈ।ਕਿਸੇ ਦੇ ਘਰ ‘ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਸਿਰਫ ਕੰਮ ਤੋਂ ਇਸ ਲਈ ਵਾਪਸ ਭੇਜ ਦਿੱਤਾ ਜਾ ਰਿਹਾ ਹੈ ਕਿਉਂਕਿ ਉਹ ਔਰਤ ਹੈ।ਅਫਗਾਨਿਸਤਾਨ ਦੇ ਪੱਤਰਕਾਰਾਂ ਨੇ ਤਾਲਿਬਾਨੀ ਸ਼ਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਅਫ਼ਗਾਨਿਸਤਾਨ ਦੀ ਮਸ਼ਹੂਰ ਐਂਕਰ ਸ਼ਬਨਮ ਨੂੰ ਵੀ ਉਨ੍ਹਾਂ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਕਿਉਂਕਿ ਹੁਣ ਔਰਤ ਐਂਕਰਸ ਲਈ ਕੰਮ ਕਰਨਾ ਮੁਸ਼ਕਿਲ ਹੈ।ਦੱਸਣਯੋਗ ਹੈ ਕਿ ਤਾਲਿਬਾਨ ਨੇ ਆਪਣੀ ਪਹਿਲੀ ਪ੍ਰੈੱਸ ਕਾਨਫੰ੍ਰਸ ‘ ਚ ਕਿਹਾ ਸੀ ਕਿ ਉਹ ਕਿਸੇ ਨੂੰ ਕੰਮ ਕਰਨ ਤੋਂ ਨਹੀਂ ਰੋਕੇਗਾ. ਪਰ ਮੀਡੀਆ ਨੂੰ ਇਸਲਾਮਿਕ ਨਿਯਮਾਂ ਮੁਤਾਬਕ ਹੀ ਕੰਮ ਕਰਨਾ ਹੋਵੇਗਾ।