ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵੱਧ ਰਹੇ ਦਬਦਬੇ ਦੇ ਵਿਚਕਾਰ ਸਥਿਤੀ ਨਿਰੰਤਰ ਵਿਗੜਦੀ ਜਾ ਰਹੀ ਹੈ। ਦਾਨਿਸ਼ ਸਿੱਦੀਕੀ, ਇਕ ਭਾਰਤੀ ਫੋਟੋ ਜਰਨਲਿਸਟ, ਜੋ ਇਥੇ ਕੰਧਾਰ ਪ੍ਰਾਂਤ ਵਿਚ ਕਵਰੇਜ ਕਰਨ ਗਿਆ ਸੀ। ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਸਿਦੀਕੀ ਕੰਧਾਰ ਦੇ ਸਪਿਨ ਬੋਲਦਕ ਖੇਤਰ ਵਿਚ ਇਕ ਝੜਪ ਦੌਰਾਨ ਮਾਰਿਆ ਗਿਆ ਹੈ।
The Humvee in which I was travelling with other special forces was also targeted by at least 3 RPG rounds and other weapons. I was lucky to be safe and capture the visual of one of the rockets hitting the armour plate overhead. pic.twitter.com/wipJmmtupp
— Danish Siddiqui (@dansiddiqui) July 13, 2021
ਦਾਨਿਸ਼ ਸਿੱਦੀਕੀ ਨੂੰ ਵਿਸ਼ਵ ਦੇ ਸਰਬੋਤਮ ਫੋਟੋ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਸੀ। ਫਿਲਹਾਲ ਉਹ ਇੱਕ ਅੰਤਰਰਾਸ਼ਟਰੀ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਜਾਣਕਾਰੀ ਲਈ ਉੱਥੇ ਗਿਆ ਸੀ। ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ ‘ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।
Got a 15 minute break during almost 15 hours of back to back missions. pic.twitter.com/Y33vJYIUlr
— Danish Siddiqui (@dansiddiqui) July 13, 2021
ਇਸ ਦੌਰਾਨ ਦਾਨਿਸ਼ ਸਿੱਦੀਕੀ ਦੇ ਕਾਫਲੇ ‘ਤੇ ਵੀ ਕਈ ਵਾਰ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਉਸ ਨੇ ਸਾਂਝੀ ਕੀਤੀ। ਦੱਸ ਦਈਏ ਕਿ ਇੱਕ ਵਾਰ ਫਿਰ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕੰਟਰੋਲ ਆੁਂਦਾ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਜਾਰੀ ਹੈ। ਪੂਰੀ ਦੁਨੀਆ ਦੇ ਪੱਤਰਕਾਰ ਅਫਗਾਨਿਸਤਾਨ ਵਿੱਚ ਕਵਰੇਜ ਕਰ ਲਈ ਜੁਟੇ ਹੋਏ ਹਨ।