ਅਫ਼ਗਾਨਿਸਤਾਨ ‘ਚ ਸੁਰੱਖਿਆ ਦਾ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਹੈ, ਸਿੱਖ ਇੱਕ ਅਜਿਹਾ ਭਾਈਚਾਰਾ ਹੈ ਜੋ ਕਿ ਸਰਕਾਰ ਦੇ ਢਹਿਣ ਤੋਂ ਪਹਿਲਾਂ ਹੀ ਗੰਭੀਰ ਸਥਿਤੀ ‘ਚ ਸੀ।ਹੁਣ ਉਸ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।ਦੱਸ ਦੇਈਏ ਕਿ ਤਾਲਿਬਾਨੀਆਂ ਦਾ ਕਹਿਣਾ ਹੈ ਕਿ ਸਿੱਖ ਜਾਂ ਤਾਂ ਇਸਲਾਮ ਕਬੂਤ ਕਰਨ ਲੈਣ ਨਹੀਂ ਤਾਂ ਦੇਸ਼ ਛੱਡ ਦੇਣ, ਉਨ੍ਹਾਂ ਨੂੰ ਇਨ੍ਹਾਂ ਵਿਕਲਪਾਂ ‘ਚੋਂ ਕੋਈ ਇੱਕ ਚੁਣਨਾ ਪਵੇਗਾ।
ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਕਿਹਾ ਕਿ ਸਿੱਖ ਭਾਈਚਾਰਾ ਅਜਿਹਾ ਹੈ ਜਿਸਦੀ ਗਿਣਤੀ ਕਦੇ ਹਜ਼ਾਰਾਂ ‘ਚ ਹੁੰਦੀ ਸੀ ਹੁਣ ਤਬਾਹ ਹੋ ਗਈ ਹੈ।
ਦੱਸ ਦੇਈਏ ਕਿ 5 ਅਕਤੂਬਰ ਨੂੰ 15 ਤੋਂ 20 ਅੱਤਵਾਦੀ ਗੁਰਦੁਆਰਾ ਸਾਹਿਬ ‘ਚ ਦਾਖਲ ਹੋਏ ਅਤੇ ਉਥੇ ਗਾਰਡਾਂ ਨੂੰ ਬੰਨ੍ਹ ਦਿੱਤਾ ਤੇ ਗੁਰਦੁਆਰਾ ਸਾਹਿਬ ‘ਚ ਭੰਨ-ਤੋੜ ਕੀਤੀ।ਇਹ ਹਮਲਾ ਕਾਬੁਲ ਦੇ ਕਰਤ-ਏ-ਪਰਵਾਨ ਜ਼ਿਲ੍ਹੇ ‘ਚ ਹੋਇਆ।ਅਫਗਾਨਿਸਤਾਨ ‘ਚ ਸਿੱਖ ਅਕਸਰ ਅਜਿਹੇ ਹਮਲਿਆਂ ਅਤੇ ਹਿੰਸਾ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ।