ਹੁਸ਼ਿਆਰਪੁਰ – ਅਮਰੀਕਾ ਵਿਚ ਪੰਜਾਬੀਆਂ ਸਮੇਤ ਅੱਠ ਲੋਕਾਂ ‘ਤੇ ਹੋਈ ਗੋਲ਼ੀਬਾਰੀ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਜਸਵਿੰਦਰ ਸਿੰਘ ਵੀ ਸ਼ਾਮਲ ਸੀ। ਜਸਵਿੰਦਰ ਆਪਣੇ ਪੁੱਤਰ ਕੋਲ ਅਮਰੀਕਾ ਰਹਿੰਦਾ ਸੀ, ਉਸ ਦੀ ਮੌਤ ਦਾ ਪਤਾ ਲੱਗਦਿਆਂ ਸਾਰ ਹੀ ਉਸਦੇ ਜੱਦੀ ਪਿੰਡ ਨੋਧ ਸਿੰਘ ਵਿਚ ਮਾਤਮ ਛਾ ਗਿਆ ਹੈ।
ਪੰਜਾਬ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਆਪਣੇ ਪੁੱਤਰ ਗੁਰਵਿੰਦਰ ਸਿੰਘ ਕੋਲ ਪਿਛਲੇ 8 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ, ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਨੇ ਕੁਝ ਚਿਰ ਪਹਿਲਾਂ ਹੀ ਜਸਵਿੰਦਰ ਤੇ ਆਪਣੀ ਮਾਂ ਨੂੰ ਅਮਰੀਕਾ ਵਿਚ ਪੱਕੇ ਹੋਣ ਲਈ ਕਿਹਾ ਸੀ। ਜਸਵਿੰਦਰ ਸਿੰਘ ਦੀ ਉਮਰ ਤਕਰੀਬਨ 71 ਸਾਲ ਦੇ ਕਰੀਬ ਹੈ।
ਘਟਨਾ ਉਸ ਵੇਲੇ ਵਾਪਰਦੀ ਹੈ ਜਦੋਂ ਜਸਵਿੰਦਰ ਕੰਮ ਨਬੇੜ ਕੇ ਘਰ ਜਾ ਰਿਹਾ ਸੀ ਤਾਂ ਇਕ ਵਿਦੇਸ਼ੀ ਲੜਕੇ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ 4 ਪੰਜਾਬੀਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਜਸਵਿੰਦਰ ਵੀ ਉਨ੍ਹਾਂ ਵਿਚੋਂ ਇਕ ਸੀ। ਜਸਵਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਹਮਲਾ ਨਸਲੀ ਹਮਲਾ ਹੈ।
ਇਹ ਸਾਰੀ ਘਟਨਾ ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਫੇਡਐਕਸ ਕੰਪਨੀ ਦੀ ਹੈ। ਹਮਲਾਕਾਰ ਦੀ ਪਛਾਣ ਇੰਡੀਆਨਾ ਦੇ 19 ਸਾਲਾਂ ਬ੍ਰੇਂਡਨ ਸਕਾਟ ਹੋਲ ਦੇ ਰੂਪ ਵਿਚ ਕੀਤੀ ਗਈ ਹੈ। ਦੱਸ ਦਈਏ ਕਿ ਉਸ ਵਿਦੇਸ਼ੀ ਮੁੰਡੇ ਨੇ ਗੋਲ਼ੀਆਂ ਚਲਾਉਣ ਤੋਂ ਬਾਅਦ ਖੁਦ ਨੂੰ ਵੀ ਗੋਲ਼ੀ ਮਾਰ ਲਈ ਹੈ।