ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਜੇਮਸ ਆਸਟਿਨ ਨੇ ਕਿਹਾ ਕਿ ਚੀਨ, ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜਬੂਤ ਕਰ ਰਿਹਾ ਹੈ । ਉਨਾਂ ਦੱਸਅਿਾ ਕਿ ਅਮਰੀਕਾ ਹਮੇਸ਼ਾ ਆਪਣੇ ਸਾਥੀਆਂ ਨਾਲ ਖੜਾ ਹੈ, ਕਿਉਂਕਿ ਉਹ ਚੀਨ ਦੇ ਜਬਰਨ ਯੁੱਧ ਦੀ ਸਥਿਤੀ ਪੈਦਾ ਕਰਨ ਅਤੇ ਖੇਤਰੀ ਦਾਅਵਿਆਂ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਦੌਰਾਨ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਰਹੇ ਹਨ । ਸਿੰਗਾਪੁਰ ਵਿਚ ਸਾਂਗਰੀ-ਲਾ ਗੱਲਬਾਤ ਵਿਚ ਆਸਟਿਨ ਨੇ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਵਿਚ ਆਪਣੇ ਖੇਤਰੀ ਦਾਅਵਿਆਂ ਨੂੰ ਲੈ ਕੇ ਹਮਲਾਵਰ ਰੁਖ ਅਪਣਾ ਰਿਹਾ ਹੈ ਅਤੇ ਆਪਣੀਆਂ ਨਾਜਾਇਜ ਯੋਜਨਾਵਾਂ ਨੂੰ ਅੱਗੇ ਵਧਾ ਰਿਹਾ ਹੈ।
ਬੀਤੇ ਕੁਝ ਦਿਨ ਪਹਿਲਾਂ ਵੀ ਉੱਚ ਅਮਰੀਕੀ ਅਧਿਕਾਰੀ ਨੇ ਇਸ ਚੀਨੀ ਵਿਵਾਦ ਬਾਰੇ ਬਿਆਨ ਦਿੱਤਾ ਸੀ ਕਿ ਚੀਨ ਵਲੋਂ ਇਹ ਗਤੀਵਿਧੀਆਂ ਹੈਰਾਨ ਕਰਨ ਵਾਲੀਆਂ ਹਨ । ਚਰਚਾ ਅਨੁਸਾਰ ਇਥੇ ਇਹ ਵੀ ਜਿਕਰਯੋਗ ਹੈ ਕਿ ਮਈ 2020 ਤੋਂ ਹੀ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਅੰਦਰਖਾਤੇ ਜੰਗ ਦਾ ਮਾਹੌਲ ਚੱਲ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਭਾਰਤ ਅਤੇ ਚੀਨ ਦੇ ਫੌਜ ਅਧਿਕਾਰੀਆਂ ਦੀ ਆਪਸੀ ਚ ਕਰੀਬ 10 ਤੋਂ 15 ਵਾਰ ਇਸ ਬਾਬਤ ਮੀਟਿੰਗਾਂ ਵੀ ਹੋ ਚੁੱਕੀਆਂ ਹਨ ।
ਭਾਰਤ-ਚੀਨ ਲੱਦਾਖ ਵਿਵਾਦ
ਚੰਡੀਗੜ – ਭਾਰਤ ਅਤੇ ਚੀਨ ਵਿਚਕਾਰ ਸਰਹੱਦ ਲੱਦਾਖ ਵਿਖੇ ਮੌਜੂਦ ਹੈ ਜਿੱਥੇ ਉਚਾਈ ਤੋਂ ਬਰਫ ਦੇ ਢੇਰ ਡਿੱਗਣ ਦਾ ਡਰ ਰਹਿੰਦਾ ਹੈ।ਕੁਝ ਕਿਲੋਮੀਟਰ ਦੂਰੀ ਤੇ ਭਾਰਤ ਅਤੇ ਚੀਨ ਦੇ ਹਜਾਰਾਂ ਸੈਨਿਕ ਇਕ ਦੂਜੇ ਵੱਲ ਇਨਾਂ ਪਹਾੜਾਂ ਵਿਚੋਂ ਹਥਿਆਰਾਂ ਸਮੇਤ 24 ਘੰਟੇ ਸਖਤ ਪਹਿਰਾ ਦਿੰਦੇ ਰਹਿੰਦੇ ਹਨ । ਚੀਨ ਹਮੇਸ਼ਾ ਹੀ ਆਪਣੀ ਮੰਗ ਲੱਦਾਖ ਤੇ ਰੱਖਦਾ ਆਇਆ ਹੈ। ਦੱਸਣਯੋਗ ਹੈ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦ ਨੂੰ ਲੈ ਕੇ ਟਕਰਾਅ ਹੈ ਅਤੇ1962 ਵਿੱਚ ਇੱਕ ਯੁੱਧ ਵੀ ਹੋਇਆ ਸੀ। 2020 ਤੋਂ ਫਿਰ ਇਹ ਟਕਰਾਅ ਸੁਰੂ ਹੋਇਆ ਅਤੇ ਪੈਗੋਂਗ ਸੌ ਝੀਲ ਵੀ ਟਕਰਾਅ ਖੇਤਰ ਦਾ ਹਿੱਸਾ ਸੀ।ਸਰਹੱਦ ਤੇ ਤਣਾਓ ਹੱਲ ਕੀਤੇ ਬਗੈਰ ਏਸੀਆ ਦੇ ਦੋ ਵੱਡੇ ਮੁਲਕਾਂ ਵਾਸਤੇ ਕਾਫੀ ਕੁਝ ਦਾਅ ’ਤੇ ਹੈ। ਦੂਰ ਦਰਾਜ ਖੇਤਰ ਦੇ ਇਹ ਲੋਕ ਸਿਰਫ ਇਹੀ ਉਮੀਦ ਕਰਦੇ ਹਨ ਕਿ ਇਸ ਇਲਾਕੇ ਵਿਚ ਭਵਿੱਖ ਦੌਰਾਨ ਫੌਜਾਂ ਦੀਆਂ ਗਤੀਵਿਧੀਆਂ ਨਾ ਵਧਣ ਤੇ ਉਹ ਵੀ ਅਰਾਮ ਨਾਲ ਜਿੰਦਗੀ ਬਿਤਾ ਸਕਣ ।
ਸਮੁੰਦਰੀ ਤਲ ਤੋਂ ਪੰਜ ਹਜਾਰ ਮੀਟਰ ਦੀ ਉਚਾਈ ਤੇ ਮੌਜੂਦ ਇਹ ਦੁਨੀਆਂ ਦਾ ਸਭ ਤੋਂ ਉੱਚਾ ਮੈਦਾਨ-ਏ-ਜੰਗ ਹੈ। ਇਹ ਵੀ ਜਿਕਰਯੋਗ ਹੈ ਕਿ ਸੈਟੇਲਾਇਟ ਅਤੇ ਅਖਬਾਰੀ ਖਬਰਾਂ ਦੇ ਮੁਤਾਬਕ ਪੜਿਆ ਤੇ ਦੇਖਿਆ ਜਾ ਰਿਹਾ ਹੈ ਚੀਨ ਭਾਰਤ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਉਸਾਰੀਆਂ ਬਣਾ ਰਿਹਾ ਹੈ ,ਇਸ ਬਾਰੇ ਅਮਰੀਕਾ ਨੇ ਪਹਿਲਾਂ ਹੀ ਚਿੰਤਾ ਜ਼ਾਹਿਰ ਕੀਤੀ ਹੈ । ਵੈਸੇ ਭਾਰਤ ਅਤੇ ਚੀਨ ਦਾ ਸਬੰਧ ਦੇਸ਼ ਦੇ ਆਰਥਿਕ ਢਾਂਚੇ ਨਾਲ ਵੀ ਜੁੜਿਆ ਹੋਇਆ ਹੈ ,ਜਿਸ ਵਿਚਾਲੇ ਕਈ ਤਰਾਂ ਦਾ ਵਪਾਰ ਦਾ ਸਮਾਨ ਵੀ ਨਿਰਯਾਤ-ਆਯਾਤ ਹੁੰਦਾ ਹੈ ।