ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗ੍ਰਹਿਮੰਤਰੀ ਅਮਿਤ ਸ਼ਾਹ ਨਾਲ ਅੱਜ ਵਾਲੀ ਮੁਲਾਕਾਤ ਟਲ ਗਈ ਹੈ।ਅਮਿਤ ਸ਼ਾਹ ਗੁਜਰਾਤ ਦੌਰੇ ‘ਤੇ ਹਨ, ਜਿਸ ਕਾਰਨ ਅੱਜ ਉਨਾਂ੍ਹ ਦੀ ਮੁਲਾਕਾਤ ਨਹੀਂ ਹੋਵੇਗੀ।ਦੱਸਣਯੋਗ ਹੈ ਕਿ ਕੈਪਟਨ ਨੇ ਬੀਤੇ ਕੱਲ੍ਹ ਪ੍ਰੈੱਸ ਕਾਨਫ੍ਰੰਸ ‘ਚ ਕਿਹਾ ਸੀ ਕਿ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਸਦਾ ਹੱਲ ਕੱਢਣ ‘ਚ ਮੱਦਦ ਕਰ ਸਕਦਾ ਹਾਂ ਕਿਉਂਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਇੱਕ ਕਿਸਾਨ ਹਾਂ।ਹਾਲਾਂਕਿ ਕਿਸਾਨ ਅੰਦੋਲਨ ਦੇ ਹੱਲ ਲਈ ਕੋਈ ਪ੍ਰੀ-ਸੈੱਟ ਫਾਰਮੂਲਾ ਨਹੀਂ ਹੈ।ਗੱਲਬਾਤ ਦੌਰਾਨ ਕੁਝ ਸਾਹਮਣੇ ਆਏਗਾ ਕਿਉਂਕਿ ਦੋਵਾਂ ਪੱਖ ਖੇਤੀ ਕਾਨੂੰਨਾਂ ਤੋਂ ਉਤਪੰਨ ਸੰਕਟ ਦਾ ਹੱਲ ਚਾਹੁੰਦੇ ਹਨ।