ਟੋਕੀਓ ਉਲੰਪਿਕ 2020 ‘ਚ ਝੰਡਾ ਲਹਿਰਾ ਕੇ ਟੀਮ ਇੰਡੀਆ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚ ਰਹੇ ਹਨ।ਰਾਜਧਾਨੀ ‘ਚ ਸੋਮਵਾਰ ਨੂੰ ਸੱਤਾਂ ਮੈਡਲਿਸਟ ਸਮੇਤ ਹੋਰ ਖਿਡਾਰੀਆਂ ਦਾ ਸਵਾਗਤ ਅਤੇ ਸਨਮਾਨ ਹੋਵੇਗਾ।ਸ਼ਾਮ ਨੂੰ ਦਿੱਲੀ ਦੇ ਅਸ਼ੋਕਾ ਹੋਟਲ ‘ਚ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।ਪਹਿਲਾਂ ਇਹ ਇਵੈਂਟ ਮੇਜਰ ਧਿਆਨਚੰਦ ਸਟੇਡੀਅਮ ‘ਚ ਹੋਣਾ ਸੀ, ਪਰ ਹੁਣ ਅਸ਼ੋਕਾ ਹੋਟਲ ‘ਚ ਹੋਵੇਗਾ।
ਸਪੋਰਟਸ ਅਥਾਰਿਟੀ ਆਫ ਇੰਡੀਆ ਵਲੋਂ ਸਾਰੇ ਮੈਡਲਿਸਟ ਦਾ ਸਨਮਾਨ ਕੀਤਾ ਜਾਵੇਗਾ।ਇਸ ਇਵੈਂਟ ‘ਚ ਹੋਰ ਕਈ ਹਸਤੀਆਂ ਵੀ ਸ਼ਾਮਲ ਹੋ ਸਕਦੀਆਂ ਹਨ।ਇਨ੍ਹਾਂ ‘ਚ ਸਾਬਕਾ ਉਲੰਪਿਕ ਮੈਡਲਿਸਟ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਹੋਰ ਸਾਰੇ ਲੋਕ ਵੀ ਸ਼ਾਮਲ ਹੋਣਗੇ।ਦੱਸਣਯੋਗ ਹੈ ਕਿ ਕੋਰੋਨਾ ਸੰਕਟ ਕਾਲ ‘ਚ ਹੋਏ ਟੋਕੀਓ ਉਲੰਪਿਕ ‘ਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।