ਯੂ.ਪੀ ਦੇ ਮੁਜ਼ੱਫਰਨਗਰ ‘ਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ।ਮੁਜ਼ੱਫਰਨਗਰ ‘ਚ ਕਿਸਾਨਾਂ ਦਾ ਉਮੜਿਆ ਹੜ ਦੇਖ ਕੇ ਮੋਦੀ ਸਰਕਾਰ ਦਾ ਤਖਤ ਹਿੱਲ ਗਿਆ ਹੋਣਾ।ਇਸ ਮਹਾਪੰਚਾਇਤ ‘ਚ ਪੰਜਾਬ, ਹਰਿਆਣਾ ਤੋਂ ਬਿਨ੍ਹਾਂ ਦੇਸ਼ ਦੇ ਕੋਨੇ ਕੋਨੇ ‘ਚੋਂ ਕਿਸਾਨ ਸ਼ਾਮਿਲ ਹੋਏ।ਕਿਸਾਨ ਮਹਾਪੰਚਾਇਤ ‘ਚ ਸਾਰੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਧਮਾਕੇਦਾਰ ਭਾਸ਼ਣ ‘ਚ ਕਿਹਾ ਕਿ, ਅੱਜ ਸਾਰਾ ਦੇਸ਼ ਇੱਕ ਬਹੁਤ ਹੀ ਵੱਡੇ ਸੰਕਟ ‘ਚ ਹੈ,
ਜੋ ਇਨਸਾਨ ਸਾਰੇ ਸੰਸਾਰ ਨੂੰ ਭੁੱਖਾ ਨਹੀਂ ਸੌਣ ਨਹੀਂ ਅੰਨਦਾਤਾ ਕਿਸਾਨ ਉਹ ਉਹ ਅੱਜ ਸੜਕਾਂ ‘ਤੇ ਭੁੱਖਾ ਮਰ ਰਿਹਾ ਹੈ, ਕਾਰਪੋਰੇਟ ਘਰਾਣੇ ਦੇਸ਼ ਦੀ ਸਾਰੀ ਸੰਪੱਤੀ ਹੜੱਪੀ ਜਾ ਰਹੇ ਹਨ।ਉਨਾਂ੍ਹ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਚੀਜ਼ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ।ਹੁਣ ਇਨ੍ਹਾਂ ਦੀ ਅੱਖ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਹੈ।
ਬਲਬੀਰ ਰਾਜੇਵਾਲ ਨੇ ਬੋਲਦਿਆਂ ਕਿਹਾ ਕਿ ਕਰੀਬ 1 ਸਾਲ ਹੋ ਚੁੱਕਾ ਹੈ ਕਿਸਾਨ ਸੜਕਾਂ ‘ਤੇ ਬੈਠਾ ਹੈ ਅਤੇ ਸਰਕਾਰ ਆਪਣੀ ਜਿੱਦ ‘ਤੇ ਅੜੀ ਹੋਈ ਹੈ।ਕਿਸਾਨ ਅੰਦੋਲਨ ਦਿਨੋਂ ਦਿਨ ਤੇਜ ਹੁੰਦਾ ਜਾ ਰਿਹਾ ਹੈ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਰਿਹਾ ਹੈ।ਇਸ ਦੌਰਾਨ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜੋ ਕਿ ਪਹਿਲਾਂ 25 ਸਤੰਬਰ ਸੀ ਹੁਣ ਦੋ ਦਿਨ ਅੱਗੇ ਕਰ ਦਿੱਤਾ ਗਿਆ ਹੈ।