ਹਰਸਿਮਰਤ ਕੌਰ ਬਾਦਲ ਦੇ ਵੱਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਪਣੇ ਸੋਸ਼ਲ ਮੀਡੀਆ ਤੇ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਚ ਉਹ ਲਿਖਦੇ ਹਨ ਕਿ ਯੋਗਾ ਦਾ ਅਸਲ ਮੰਤਵ ਹੈ ਸਰੀਰ ਦੀ ਅਰੋਗਤਾ ਦੇ ਨਾਲ ਨਾਲ, ਜੀਵਨ ਵਿੱਚ ਸੰਤੁਲਨ ਬਣਾਉਣਾ। ਇਹ ਤੁਹਾਡੀਆਂ ਭਾਵਨਾਵਾਂ ਦੇ ਸੰਤੁਲਨ ਨਾਲ, ਸਰੀਰ, ਆਤਮਾ ਅਤੇ ਮਨ ਨੂੰ ਸੰਤੁਲਿਤ ਕਰਕੇ ਇੱਕ ਸਿਹਤਮੰਦ ਅਤੇ ਸ਼ਾਂਤ ਜ਼ਿੰਦਗੀ ਜਿਉਣ ਦੀ ਜਾਚ ਹੈ।
ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ ਜੋ ਹਰ ਸਾਲ 21 ਜੂਨ ਨੂੰ ਪਿਛਲੇ 7 ਸਾਲਾ ਤੋਂ ਮਨਾਇਆ ਜਾ ਰਿਹਾ ਹੈ ਇਸ ਦੀ ਸ਼ੁਰੂਆਤ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕੀਤੀ ਸੀ ਜਿਸ ਤੋਂ ਬਾਅਦ ਇਸ ਨੂੰ ਹਰ ਸਾਲ ਮਨਾਇਆ ਜਾਂਦਾ ਹੈ |ਪਰ ਇਸ ਵਾਰ ਇਹ ਦਿਵਸ ਕੋਰੋਨਾ ਮਹਾਮਾਰੀ ਦੌਰਾਨ ਆਇਆ ਹੈ |