ਤੇਲ ਕੰਪਨੀਆਂ ਵੱਲੋਂ ਪੈਟਰੋਲ ਦੇ ਭਾਅ ’ਚ ਅੱਜ ਫਿਰ ਵਾਧਾ ਕੀਤਾ ਗਿਆ ਜਦਕਿ ਡੀਜ਼ਲ ਦਾ ਭਾਅ ਨਾ ਵਧਣ ਕਾਰਨ ਟਰਾਂਸਪੋਰਟ ਸੈਕਟਰ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਦੀ ਕੀਮਤ 30 ਪੈਸੇ ਪ੍ਰਤੀ ਲਿਟਰ ਵਧਾਈ ਗਈ, ਜਿਸ ਨਾਲ ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 101.84 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 89.87 ਰੁਪਏ ਪ੍ਰਤੀ ਲਿਟਰ ’ਚ ਕੋਈ ਤਬਦੀਲੀ ਨਹੀਂ ਆਈ। ਦੂਜੇ ਪਾਸੇ ਨਵੇਂ ਵਾਧੇ ਨਾਲ ਮੁੰਬਈ ਵਿੱਚ ਪੈਟਰੋਲ ਦਾ ਭਾਅ 107.85 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਉਥੇ ਡੀਜ਼ਲ ਦੀ ਕੀਮਤ 97.45 ਰੁਪਏ ਪ੍ਰਤੀ ਲਿਟਰ ਹੈ। -ਆਈਏਐੱਨਐੈੱਸ