ਪੰਜਾਬੀ ਇਡੰਸਟਰੀ ਦੀ ਮਸ਼ਹੂਰ ਅਦਾਕਾਰ ਵਾਮਿਕਾ ਗੱਬੀ ਆਪਣੇ ਕਰੀਅਰ ਲਈ ਸ਼ੁਰੂ ਤੋਂ ਹੀ ਦਿਲ ਲਾ ਕੇ ਮਿਹਨਤ ਕਰਦੀ ਰਹੀ ਹੈ ਅਤੇ ਉਸ ਨੇ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਪ੍ਰਸ਼ੰਸਕਾ ਦਾ ਕਾਫੀ ਦਿਲ ਜਿੱਤਿਆ ਹੈ |ਵੈਬ ਸੀਰੀਜ਼ ਗ੍ਰਹਿਣ ਵਿੱਚ ਆਪਣੇ ਕੰਮ ਦਾ ਲੋਹਾ ਮੰਨਵਾਉਣ ਵਾਲੀ ਵਾਮਿਕਾ ਨੇ ਇੱਕ ਵਾਰ ਫਿਰ ਧਮਾਲ ਕਰਨ ਦਾ ਸੋਚਿਆ ਹੈ। ਇਸ ਵਾਰ ਉਹ ਤਲਵਾਰਬਾਜ਼ੀ ਦਾ ਅਭਿਆਸ ਕਰਦੀ ਵੇਖੀ ਗਈ ਤੇ ਹਰ ਕੋਈ ਉਸ ਦੇ ਹੁਨਰ ਨੂੰ ਦੇਖ ਕੇ ਹੈਰਾਨ ਹੈ।
ਇਹ ਕਿਸੇ ਫਿਲਮ ਦਾ ਬਾਅਦ ਵਿੱਚ ਐਡਿਟ ਕੀਤਾ ਸੀਨ ਨਹੀਂ, ਪਰ ਉਹ ਅਸਲ ਜ਼ਿੰਦਗੀ ਵਿੱਚ ਇਸ ਦਾ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਇਸ ਵੇਲੇ, ਵਾਮਿਕਾ ਕਿਸ ਲਈ ਤਿਆਰੀ ਕਰ ਰਹੀ ਹੈ, ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸਭ ਤੋਂ ਵੱਧ ਚਰਚਾ ਹੈ ਕਿ ਉਸ ਨੇ ਆਪਣੀ ਅਗਲੀ ਫਿਲਮ ਬਾਹੂਬਲੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।