ਚੰਡੀਗੜ੍ਹ – 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਨੂੰ ਦਿੱਲੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ ਲਾਲ ਕਿਲ੍ਹੇ ਵਿਚ ਜੋ ਵੀ ਹੋਇਆ ਸੀ ਉਸ ਦਾ ਮੁਖੀ ਦੀਪ ਸਿੱਧੂ ਸੀ। ਇਸ ਤੋਂ ਪਹਿਲਾਂ ਵੀ ਦੀਪ ਸਿੱਧੂ ਦੀਆਂ ਤਿੰਨ ਸੁਣਵਾਈਆਂ ਹੋਈਆਂ ਸੀ ਪਰ ਸਿੱਧੂ ਨੂੰ ਜ਼ਮਾਨਤ ਨਹੀਂ ਸੀ ਮਿਲੀ ਪਰ ਅੱਜ ਵਾਲੀ ਸੁਣਵਾਈ ਵਿਚ ਜ਼ਮਾਨਤ ਮਿਲੀ ਗਈ ਹੈ। ਦੀਪ ਸਿੱਧੂ ਦੇ ਵਕੀਲ ਐਚ ਕੇ ਖੋਸਾ ਨੇ ਕਿਹਾ ਕਿ ਦੀਪ ਸਿੱਧੂ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਹੀ ਰੱਖੀਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਦੀਪ ਸਿੱਧੂ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਕੇ ਉਹ ਕਿਸਾਨ ਅੰਦੋਲਨ ਵਿਚ ਸ਼ਾਮਲ ਹੁੰਦੇ ਹਨ ਜਾਂ ਨਹੀਂ। ਦੀਪ ਸਿੱਧੂ ਦੇ ਸਮਰੱਥਕਾ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦੀਪ ਨੂੰ ਰਿਹਾਅ ਕਰੋ ਹੁਣ ਦੀਪ ਸਿੱਧ ਨੂੰ ਜ਼ਮਾਨਤ ਮਿਲ ਚੁੱਕੀ ਹੈ।