ਕਰੋਨਾ ਸੰਕਟ ਵਿਾਚਲੇ ਆਸਟਰੇਲੀਆ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਚੂਹਿਆਂ ਕਾਰਨ ਆਸਟਰੇਲੀਆ ‘ਚ ਦਹਿਸ਼ਤ ਦਾ ਮਾਹੌਲ ਹੈ।ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਵਿਚ ਚੂਹਿਆਂ ਦੀ ਦਹਿਸ਼ਤ ਨਾਲ ਲੋਕ ਪਰੇਸ਼ਾਨ ਹਨ। ਇਹ ਚੂਹੇ ਨਾ ਸਿਰਫ ਖੇਤੀ ਯੋਗ ਭੂਮੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਸਗੋਂ ਹੁਣ ਇਹ ਘਰਾਂ ਵਿਚ ਵੀ ਦਾਖਲ ਹੋ ਗਏ ਹਨ। ਖੇਤੀ ਮੰਤਰੀ ਐਡਮ ਮਾਰਸ਼ਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਅਸੀਂ ਹੁਣ ਇਕ ਮਹੱਤਵਪੂਰਨ ਬਿੰਦੂ ‘ਤੇ ਹਾਂ ਜਿੱਥੇ ਜੇਕਰ ਅਸੀਂ ਬਸੰਤ ਤੱਕ ਚੂਹਿਆਂ ਦੀ ਗਿਣਤੀ ਨੂੰ ਘੱਟ ਨਹੀਂ ਕਰਦੇ ਹਾਂ ਤਾਂ ਸਾਨੂੰ ਪੇਂਡੂ ਅਤੇ ਖੇਤਰੀ ਨਿਊ ਸਾਊਥ ਵੇਲਜ਼ ਵਿਚ ਇਕ ਪੂਰਨ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੂਹਿਆਂ ਕਾਰਨ ਆਸਟਰੇਲੀਆ ਦੇ ਕਿਸਾਨ ਵੀ ਪਰੇਸ਼ਾਨ ਹਨ। ਚੂਹੇ ਉਨ੍ਹਾਂ ਦੀ ਫਸਲ ਨੂੰ ਤਬਾਹ ਕਰ ਰਹੇ ਹਨ। ਸਥਿਤੀ ਇਸ ਹੱਦ ਤਕ ਬਦਤਰ ਹੋ ਗਈ ਹੈ ਕਿ ਚੂਹੇ ਸੁੱਤੇ ਹੋਏ ਲੋਕਾਂ ਨੂੰ ਬਿਸਤਰੇ ‘ਚ ਦਾਖਲ ਹੋ ਕੇ ਵੀ ਵੱਢ ਰਹੇ ਹਨ। ਇਕ ਪਰਿਵਾਰ ਨੇ ਚੂਹਿਆਂ ਨੂੰ ਉਨ੍ਹਾਂ ਦੇ ਘਰ ਨੂੰ ਸਾੜਨ ਲਈ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਚੂਹੇ ਬਿਜਲੀ ਦੀਆਂ ਤਾਰਾਂ ਨੂੰ ਚਬਾਉਂਦੇ ਸੀ। ਉਥੇ ਦੀ ਸਰਕਾਰ ਹੁਣ ਇਨ੍ਹਾਂ ਚੂਹਿਆਂ ਨਾਲ ਨਜਿੱਠਣ ਦੇ ਤਰੀਕੇ ਲੱਭ ਰਹੀ ਹੈ।
ਰਾਜ ਸਰਕਾਰ ਨੇ ਇਹਨਾਂ ਚੂਹਿਆਂ ਨਾਲ ਨਜਿੱਠਣ ਲਈ ਭਾਰਤ ਤੋਂ ਪਾਬੰਦੀਸ਼ੁਦਾ ਜ਼ਹਿਰ ਬ੍ਰੋਮੈਡਿਓਲੋਨ ਦਾ 5000 ਲੀਟਰ ਦਾ ਆਰਡਰ ਦਿੱਤਾ ਹੈ। ਸੰਘੀ ਸਰਕਾਰ ਦੇ ਰੈਗੁਲੇਟਰ ਨੇ ਹੁਣ ਤੱਕ ਖੇਤੀ ਭੂਮੀ ‘ਤੇ ਜ਼ਹਿਰ ਦੀ ਵਰਤੋਂ ਸੰਬੰਧੀ ਐਮਰਜੈਂਸੀ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਬਾਨਰਸ ਨੇ ਕਿਹਾ ਕਿ ਚੂਹੇ ਘਰਾਂ ਦੀਆਂ ਛੱਤਾਂ ਅਤੇ ਕਿਸਾਨਾਂ ਦੀਆਂ ਪਾਣੀ ਦੀਆਂ ਟੈਂਕੀਆਂ ਨੂੰ ਮਲ-ਮੂਤਰ ਨਾਲ ਦੂਸ਼ਿਤ ਕਰ ਰਹੇ ਹਨ। ਉਹਨਾਂ ਨੇ ਕਿਹਾ,”ਲੋਕ ਇਸ ਪਾਣੀ ਨਾਲ ਬੀਮਾਰ ਪੈ ਰਹੇ ਹਨ।” ਸਰਕਾਰੀ ਖੋਜੀ ਸਟੀਵ ਹੇਨਰੀ ਨੇ ਕਿਹਾ ਕਿ ਇਹ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗੀ ਕਿ ਬਸੰਤ ਤੱਕ ਕਿੰਨਾ ਨੁਕਸਾਨ ਹੋਵੇਗਾ। ਹੇਨਰੀ ਦੀ ਏਜੰਸੀ ਖੇਤੀ ‘ਤੇ ਚੂਹਿਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਰਣਨੀਤੀ ਵਿਕਸਿਤ ਕਰ ਰਹੀ ਹੈ।