ਹਰ ਇੱਕ ਔਰਤ ਚਾਹੁੰਦੀ ਹੈ ਵੀ ਮੈਂ ਸੁੰਦਰ ਦਿਖਾ ਉਸਦੇ ਲਈ ਤੁਹਾਨੂੰ ਘਰੇਲੂ ਨੁਸਖ਼ੇ ਅਪਣਾਉਣਾ ਦੀ ਲੋੜ ਹੈ ਜ਼ਿਆਦਾ ਗਰਮੀਆਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਧੁੱਪ ਤੁਹਾਡੇ ਚਿਹਰੇ ਲਈ ਹਾਨੀਕਾਰਕ ਸਾਬਤ ਹੁੰਦੀ ਹੈ । ਸੂਰਜ ਦੀਆਂ ਤੇਜ਼ ਕਿਰਨਾਂ ਚਿਹਰੇ ‘ਤੇ ਪੈਣ ਕਾਰਨ ਤੁਹਾਡੀ ਸਕਿਨ ਨੂੰ ਸਨਬਰਨ, ਟੈਨਿੰਗ ਅਤੇ ਕਿੱਲ-ਮੁਹਾਸੇ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਦਿਨਾਂ ‘ਚ ਤੁਹਾਡਾ ਚਿਹਰਾ ਵੀ ਰੁੱਖਾ ਅਤੇ ਬੇਜਾਨ ਦਿਖਣ ਲੱਗਦਾ ਹੈ। ਪਰ ਕੁਝ ਘਰੇਲੂ ਨੁਸਖ਼ਿਆਂ ਨਾਲ ਤੁਹਾਡੀ ਰੰਗਤ ਸੁਧਾਰਨ ‘ਚ ਮਦਦ ਕਰ ਸਕਦੇ ਹਨ। ਆਓ ਤੁਹਾਨੂੰ ਦੱਸੀਏ ਘਰੇਲੂ ਨੁਸਖਿਆਂ ਬਾਰੇ :
1.ਐਲੋਵੇਰਾ: ਐਲੋਵੇਰਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਨੂੰ ਹਰ ਰੋਜ਼ ਚਿਹਰੇ ‘ਤੇ ਲਾਉਣ ਨਾਲ ਚਿਹਰੇ ਨਾਜ਼ੁਕ ਆਏ ਕੋਮਲ ਰਹਿੰਦਾ ਹੈ ਜਿਨ੍ਹਾਂ ਹੋ ਸਕੇ ਐਲੋਵੇਰਾ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਐਲੋਵੇਰਾ ‘ਚ ਕਈ ਅਜਿਹੇ ਜ਼ਰੂਰੀ ਤੱਤ ਪਾਏ ਜਾਂਦੇ ਹਨ ਜਿਸ ਨਾਲ ਤੁਹਾਡੇ ਚਿਹਰੇ ‘ਤੇ ਗਲੋਂ ਆਉਂਦਾ ਹੈ। ਐਲੋਵੇਰਾ ਦੀ ਜੈੱਲ ਦੀ ਨੂੰ ਆਪਣੇ ਚਿਹਰੇ ‘ਤੇ ਲਗਾਓ, 15-20 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
2.ਦੁੱਧ, ਸ਼ਹਿਦ ਅਤੇ ਨਿੰਬੂ ਦਾ ਫੇਸ ਪੈਕ ਚਿਹਰੇ ‘ਤੇ ਲਗਾਉਣ ਨਾਲ ਟੈਨਿੰਗ ਅਤੇ ਸਨਬਰਨ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਤੁਸੀਂ ਨਿੰਬੂ, ਸ਼ਹਿਦ ਅਤੇ ਦਹੀਂ ਦੀ ਵੀ ਵਰਤੋਂ ਕਰ ਸਕਦੇ ਹੋ। ਕਿਵੇਂ ਕਰੀਏ ਵਰਤੋਂ ?
*ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਇੱਕ ਚੱਮਚ ਦੁੱਧ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ।
*ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਟੈਨਿੰਗ ਵਾਲੀ ਥਾਂ ‘ਤੇ ਲਗਾਓ। *ਸੁੱਕਣ ਤੋਂ ਬਾਅਦ 15-20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ।
3.ਦਹੀਂ ਅਤੇ ਹਲਦੀ ਦਾ ਫੇਸ ਪੈਕ ਚਿਹਰੇ ‘ਤੇ ਲਗਾਉਣ ਨਾਲ ਵੀ ਚਿਹਰਾ ਬਹੁਤ ਵਧਿਆ ਰਹਿੰਦਾ ਹੈ ਅਤੇ ਇਸ ‘ਚ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਚਿਹਰੇ ਲਈ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਵਰਤੋਂ ਕਿਸ ਤਰ੍ਹਾਂ ਕਰਨੀ ਹੈ ਹੇਠ ਲਿਖੇ ਟਿਪਸ ਨੂੰ ਪੜੋ :
*ਸਭ ਤੋਂ ਪਹਿਲਾਂ ਇੱਕ ਕੌਲੀ ‘ਚ 3-4 ਚੱਮਚ ਦਹੀਂ ਅਤੇ 1 ਚੱਮਚ ਹਲਦੀ ਮਿਲਾਓ।
*ਇਸ ਤੋਂ ਬਾਅਦ ਪੈਕ ਨੂੰ ਆਪਣੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ।
*10-15 ਮਿੰਟ ਬਾਅਦ ਜਦੋਂ ਚਿਹਰਾ ਸੁੱਕਣ ਲੱਗੇ ਤਾਂ ਸਾਦੇ ਪਾਣੀ ਨਾਲ ਧੋ ਲਓ।
4.ਵੇਸਣ,ਹਲਦੀ ਅਤੇ ਨਿੰਬੂ ਵੀ ਚਿਹਰੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਇਨ੍ਹਾਂ ਤਿੰਨ ਚੀਜ਼ਾਂ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਨਿਖ਼ਾਰ ਆਵੇਗਾ ਅਤੇ ਚਿਹਰੇ ਦੀ ਸੁੰਦਰਤਾ ਨੂੰ ਵਧਾਵੇਗਾ । ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਆਓ ਦੱਸ ਦੇਈਏ :
*ਇੱਕ ਕੌਲੀ ‘ਚ 2 ਚੱਮਚ ਵੇਸਣ, 1 ਚੱਮਚ ਹਲਦੀ ਅਤੇ ਨਿੰਬੂ ਦਾ ਰਸ ਮਿਲਾਓ।
*ਤਿੰਨਾਂ ਚੀਜ਼ਾਂ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ।
*10-15 ਮਿੰਟਾਂ ਲਈ ਚਿਹਰੇ ‘ਤੇ ਲਗਾਓ ਅਤੇ ਫਿਰ ਧੋ ਲਓ।