ਸ਼ਹੀਦ ਭਗਤ ਸਿੰਘ ਦੇ ਵੰਸ਼ਜ ਪਿਛਲੇ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅਦੋਲਨ ਦੇ ਸਮਰਥਨ ‘ਚ ਉਤਰੇ ਹੋਏ ਨੇ।ਜਾਣੋ ਪਰਿਵਾਰ ਦਾ ਅੰਨਦਾਤਾਵਾਂ ਨਾਲ ਕਿੰਨਾ ਡੂੰਗਾ ਰਿਸ਼ਤਾ ਹੈ।
ਸ਼ਹੀਦ ਭਗਤ ਸਿੰਘ ਕਿਸਾਨਾਂ-ਮਜ਼ਦੂਰਾਂ ਨਾਲ ਡੂੰਘੀ ਹਮਦਰਦੀ ਰੱਖਦੇ ਸੀ । ਉਨ੍ਹਾਂ ਦੇ ਵੰਸ਼ ਚੋਂ ਯਾਦਵਿੰਦਰ ਸਿੰਘ ਸੰਧੂ ਕਹਿੰਦੇ ਨੇ ਫਾਂਸੀ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ 2 ਫਰਵਰੀ, 1931 ਨੂੰ ਨੌਜਵਾਨ ਰਾਜਨੀਤਿਕ ਕਾਰਕੁਨਾਂ ਨੂੰ ਇੱਕ ਪੱਤਰ ਲਿਿਖਆ ਸੀ।ਆਪਣੇ ਪੱਤਰ ਵਿੱਚ ਸ਼ਹੀਦ ਭਗਤ ਸਿੰਘ ਨੇ ਕ੍ਰਾਂਤੀ ਦੇ ਜਿੰਨਾ ਟਿੱਚਿਆਂ ਦਾ ਜ਼ਿਕਰ ਕੀਤਾ ਸੀ ਉਨ੍ਹਾਂ ‘ਚ ਜ਼ਿੰਮੀਦਾਰੀ ਪ੍ਰਥਾ ਦਾ ਅੰਤ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਸ਼ਾਮਲ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਕਈ ਵਾਰ ਕਿਸਾਨਾਂ ਦਾ ਜ਼ਿਕਰ ਕੀਤਾ।
ਸੰਧੂ ਦੇ ਮੁਤਾਬਿਕ, ‘ਭਗਤ ਸਿੰਘ ਲਿਖਦੇ ਨੇ…ਦੇਸ਼ ਦੀ ਲੜਾਈ ਲੜਨੀ ਹੋਵੇ ਤਾਂ ਮਜ਼ਦੂਰਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਹੋਵੇਗਾ। ਉਨ੍ਹਾਂ ਨੂੰ ਲੜਾਈ ਲਈ ਸੰਗਠਿਤ ਕਰਨਾ ਹੋਵੇਗਾ,, ਨੇਤਾ ਅਜੇ ਵੀ ਉਨ੍ਹਾਂ ਨੂੰ ਅੱਗੇ ਲਿਆਉਣ ਲਈ ਕੁਝ ਨਹੀਂ ਕਰ ਰਹੇ ਤੇ ਨਾ ਹੀ ਕਰ ਸਕਦੇ ਨੇ। ਇਨ੍ਹਾਂ ਕਿਸਾਨਾਂ ਨੂੰ ਵਿਦੇਸ਼ੀ ਹਕੂਮਤ ਦੇ ਨਾਲ-ਨਾਲ ਪੂੰਜੀਪਤੀਆਂ ਤੋਂ ਬਚਾਉਣਾ ਪੈਂਦਾ ਹੈ। ਸਾਡਾ ਮੁੱਖ ਟੀਚਾ ਕਾਮਿਆਂ ਅਤੇ ਕਿਸਾਨਾਂ ਦਾ ਸੰਗਠਨ ਹੋਣਾ ਚਾਹੀਦਾ ਹੈ।
ਦਰਅਸਲ ਭਗਤ ਸਿੰਘ ਦੇ ਪਰਿਵਾਰ ਦਾ ਕਿਸਾਨਾਂ ਨਾਲ ਰਿਸ਼ਤਾ ਕਾਫੀ ਪੁਰਾਣਾ ਹੈ। ਇਸ ਲਈ ਕਿਸਾਨ ਅੰਦੋਲਨ ਵਿੱਚ ਤੁਹਾਨੂੰ ਥਾਂ-ਥਾਂ ਭਗਤ ਸਿੰਘ ਦੀ ਫੋਟੋ ਵੀ ਮਿਲਦੀ ਹੈ। ਸ਼ਹੀਦ ਭਗਤ ਸਿੰਘ ਦੇ ਪੋਤੇ ਯਾਦਵਿੰਦਰ ਸਿੰਘ ਸੰਧੂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਉਹ ਅਕਸਰ ਕਿਸਾਨਾਂ ਨਾਲ ਵੇਖੇ ਜਾਂਦੇ ਹਨ। ਜਦੋਂ ਉਹ ਪਿੰਡਾਂ ਵਿਚ ਜਾਂਦੇ ਹਨ ਤਾਂ ਉਥੇ ਵੀ ਕਿਸਾਨਾਂ ਦੀ ਗੱਲ ਕਰ ਰਹੇ ਹੁੰਦੇ ਹਨ।
ਅਜੀਤ ਸਿੰਘ- ਪੱਗੜੀ ਸੰਭਾਲ ਜੱਟਾ ਅੰਦੋਲਨ ਦੇ ਨਾਇਕ
ਸੰਧੂ ਦਾ ਕਹਿਣਾ ਹੈ ਕਿ 114 ਸਾਲ ਪਹਿਲਾਂ ਬ੍ਰਿਟਿਸ਼ ਸ਼ਾਸਨ ਨੇ ਕਿਸਾਨਾਂ ਨੂੰ ਕੁਚਲਣ ਲਈ ਅਬਾਦਕਾਰੀ ਬਿੱਲ-1906 ਨੂੰ ਲਿਆਂਦਾ ਸੀ। ਇਸ ਦਾ ਉਦੇਸ਼ ਕਿਸਾਨਾਂ ਦੀ ਜ਼ਮੀਨਾਂ ਨੂੰ ਹੜੱਪ ਕੇ ਵੱਡੇ ਸ਼ਾਹੂਕਾਰਾਂ ਦੇ ਹੱਥਾਂ ‘ਚ ਸੌਂਪਣਾ ਸੀ। ਇਸ ਦੇ ਤਹਿਤ ਕੋਈ ਵੀ ਕਿਸਾਨ ਆਪਣੀ ਜ਼ਮੀਨ ਤੋਂ ਦਰੱਖਤ ਤੱਕ ਨਹੀਂ ਕੱਟ ਸਕਦਾ ਸੀ। ਅਜਿਹਾ ਕਰਨ ‘ਤੇ ਅੰਗਰੇਜ਼ਾਂ ਦੇ ਕੋਲ 24 ਘੰਟਿਆਂ ਵਿੱਚ ਜ਼ਮੀਨ ਦੀ ਲੀਜ਼ ਰੱਦ ਕਰਨ ਦਾ ਅਧਿਕਾਰ ਸੀ।ਜਦਕਿ ਨਵੇਂ ਕਲੋਨੀ ਐਕਟ ਦੇ ਤਹਿਤ, ਅੰਗਰੇਜ਼ਾਂ ਨੇ ਬਾਰੀ ਦੁਆਬ ਨਹਿਰ ਤੋਂ ਸਿੰਚਾਈ ਹੋਣ ਵਾਲੀਆਂ ਜ਼ਮੀਨ ‘ਤੇ ਟੈਕਸ ਦੱੁਗਣਾ ਕਰ ਦਿੱਤਾ।ਇਸ ਬਿੱਲ ਦੇ ਖਿਲਾਫ਼ 1907 ‘ਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ। ਪੂਰੇ ਪੰਜਾਬ ਵਿਚ ਅੰਗਰੇਜ਼ਾਂ ਵਿਰੁੱਧ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮੇਰੇ ਪੜਦਾਦੇ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਦੀ ਅਗਵਾਈ ਵਿੱਚ।
ਉਦੋਂ 22 ਮਾਰਚ 1907 ਨੂੰ ਲਾਇਲਪੁਰ ਵਿਚ ਮੀਟਿੰਗ ਹੋਈ।ਕਿਸਾਨਾਂ ਦੇ ਸ਼ੋਸ਼ਣ ‘ਤੇ ਝੰਗ ਸਿਆਲ ਮੈਗਜ਼ੀਨ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਆਪਣੀ ਕਵਿਤਾ – ਪਗੜੀ ਸੰਭਾਲ ਜੱਟਾਂ ਪਗੜੀ ਸੰਭਾਲ ਪੜ੍ਹੀ। ਇਹ ਲਹਿਰ 9 ਮਹੀਨੇ ਚੱਲੀ। ਅੰਗਰੇਜ਼ਾਂ ਨੂੰ ਕਿਸਾਨਾਂ ਦੀ ਏਕਤਾ ਅੱਗੇ ਝੁਕਣਾ ਪਿਆ। ਇਸ ਨੂੰ ਪਗੜੀ ਸੰਭਲ ਜੱਟਾ ਲਹਿਰ ਵੀ ਕਿਹਾ ਜਾਂਦਾ ਹੈ। ਸੰਧੂ ਦੱਸਦੇ ਹਨ ਕਿ ਪੰਜਾਬ ਦੇ ਖਟਕੜ ਕਲਾਂ ‘ਚ 23 ਫਰਵਰੀ 1881 ਨੂੰ ਜਨਮੇ ਅਜੀਤ ਸਿੰਘ ਨੂੰ ਅੰਗਰੇਜ਼ਾਂ ਨੇ 40 ਸਾਲ ਲਈ ਦੇਸ਼ ਨਿਕਾਲਾ ਦੇ ਦਿੱਤਾ ਸੀ।