ਹਿਮਾਚਲ ‘ਚ ਚੋਣਾਂ ਹੋਣ ਵਾਲੀਆਂ ਹਨ।ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਰਵਿੰਦ ਕੇਜਰੀਵਾਲ ਨਾਲ ਹਿਮਾਚਲ ਦੇ ਦੌਰੇ ‘ਤੇ ਸਨ।ਜਿੱਥੇ ਉਹ ਚੋਣ ਪ੍ਰਚਾਰ ਕਰ ਰਹੇ ਸਨ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਹੈ ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਭਾਜਪਾ ਮੇਰੇ ਤੋਂ ਨਹੀਂ ਸਗੋਂ ਜਨਤਾ ਤੋਂ ਡਰਦੀ ਹੈ।
ये लोग मुझसे नहीं, जनता से डरते हैं
भाजपा वालों, अगर ईमानदारी से जनता के लिए काम किया होता तो इतना ख़ौफ़ ना होता, CM बदलने की नौबत ना आती, दूसरी पार्टियों के दागियों के पाँव पड़ने की ज़रूरत ना पड़ती
AAP पर लोगों को भरोसा है। AAP HP को एक कट्टर ईमानदार और देशभक्त सरकार देगी https://t.co/7HC49Pu2xU
— Arvind Kejriwal (@ArvindKejriwal) April 9, 2022
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਭਾਜਪਾ ਨੇ ਇਮਾਨਦਾਰੀ ਨਾਲ ਕੰਮ ਹੁੰਦਾ ਤਾਂ ਉਨ੍ਹਾਂ ਨੂੰ ਡਰ ਨਾ ਹੁੰਦਾ।ਉਨ੍ਹਾਂ ਨੂੰ ਹਿਮਾਚਲ ‘ਚ ਸੀਅੇੱਮ ਬਦਲਣ ਦੀ ਨੌਬਤ ਨਾ ਆਉਂਦੀ।ਇਸਦੇ ਨਾਲ ਹੀ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਦਾਗੀਆਂ ਦੇ ਪੈਰਾਂ ‘ਚ ਪੈਣ ਦੀ ਲੋੜ ਨਾ ਪੈਂਦੀ।
ਦੱਸ ਦੇਈਏ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਹਿਮਾਚਲ ‘ਚ ਪ੍ਰਧਾਨ ਨੂੰ ਭਾਜਪਾ ‘ਚ ਸ਼ਾਮਿਲ ਕਰ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ‘ਆਪ’ ‘ਤੇ ਲੋਕਾਂ ਨੂੰ ਭਰੋਸਾ ਹੈ।ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਇੱਕ ਇਮਾਨਦਾਰ ਸਰਕਾਰ ਦੇਵੇਗੀ।