ਟੋਕੀਓ ਉਲੰਪਿਕ ‘ਚ 4 ਦਹਾਕਿਆਂ ਪਿੱਛੋਂ ਇਤਿਹਾਸ ਸਿਰਜਣ ਵਾਲੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵੱਡਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਾਂਸੀ ਦਾ ਤਮਗਾ ਕੋਰੋਨਾ ਯੋਧਿਆਂ ਦੇਸ਼ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਮਰਪਿਤ ਕੀਤਾ ਹੈ।41 ਸਾਲਾਂ ਬਾਅਦ ਟੋਕੀਓ ‘ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਮਨਪ੍ਰੀਤ ਸਿੰਘ ਕੋਲ ਕਹਿਣ ਲਈ ਸ਼ਬਦ ਨਹੀਂ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 1980 ‘ਚ ਮਾਸਕੋ ‘ਚ ਗੋਲਡ ਮੈਡਲ ਜਿੱਤਿਆ ਸੀ ਪਰ ਇਸ ਤੋਂ ਬਾਅਦ ਭਾਰਤ ਨੂੰ ਕੋਈ ਮੈਡਲ ਨਹੀਂ ਮਿਲਿਆ।ਜਿੱਤ ਤੋਂ ਬਾਅਦ ਟੀਮ ਕਪਤਾਨ ਮਨਪ੍ਰੀਤ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ, ’ਮੈਂ’ਤੁਸੀਂ ਨਹੀਂ ਜਾਣਦਾ ਕਿ ਇਸ ਸਮੇਂ ਕੀ ਬੋਲਾਂ।”ਇਹ ਵਧੀਆ ਕੋਸ਼ਿਸ਼ ਸੀ ਜੋ ਅਸੀਂ ਕੀਤੀ, ਅਸੀਂ ਖੇਡ ‘ਚ 3-1 ਨਾਲ ਪਿੱਛੇ ਸੀ।ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮੈਡਲ ਨੂੰ ਹਾਸਲ ਕਰਨ ਦੇ ਯੋਗ ਹਾਂ।ਅਸੀਂ ਬਹੁਤ ਮਿਹਨਤ ਕੀਤੀ ਸੀ।ਪਿਛਲੇ 15 ਮਹੀਨੇ ਸਾਡੇ ਲਈ ਮੁਸ਼ਕਿਲ ਭਰੇ ਰਹੇ।ਅਸੀਂ ਬੈਂਗਲੁਰੂ ‘ਚ ਸੀ ਅਤੇ ਸਾਡੀ ਟੀਮ ‘ਚੋਂ ਕੁਝ ਮੈਂਬਰ ਨੂੰ ਕੋਰੋਨਾ ਹੋ ਗਿਆ ਸੀ।