ਪੰਜਾਬ ਦੀ ਪਠਾਨਕੋਟ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਜਾਅਲੀ ਬੈਂਕ ਅਕਾਊਂਟ ਖੁਲਵਾਉਣ ਦੇ ਮਾਮਲੇ ‘ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।ਪੁੱਛਗਿੱਛ ਦੌਰਾਨ ‘ਚ ਪਤਾ ਲੱਗਾ ਕਿ ਇਹ ਲੋਕ ਫਰਜ਼ੀ ਬੈਂਕ ਖਾਤਾ ਗੈਂ ਚਲਾ ਰਹੇ ਸੀ।
ਜੋ ਇਨ੍ਹਾਂ ਨੂੰ ਅੱਗੇ ਠੱਗੀ ਜਾਂ ਰੰਗਦਾਰੀ ਦੀ ਰਕਮ ਲਈ ਵੇਚਦੇ ਸਨ।ਗੈਂਗ ਦੇ ਮੁਖੀ ਦੀ ਸ਼ਕਲ ਕੈਨੇਡਾ ਬੈਠੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨਾਲ ਮਿਲਦੀ ਹੈ।ਗ੍ਰਿਫਤਾਰ ਦੋਸ਼ੀ ਮੁਨੀਸ਼ ਅਤੇ ਅਨੂਪ ਸ਼ਰਮਾ ਫਿਰੋਜ਼ਪੁਰ ਕਲਾਂ ਸੁਜਾਨਪੁਰ ਦੇ ਰਹਿਣ ਵਾਲੇ ਹਨ।ਇਨ੍ਹਾਂ ਦਾ ਜੀਜਾ ਗੈਂਗ ਦਾ ਸਰਗਨਾ ਹੈ, ਜੋ ਹਾਲੇ ਵੀ ਫਰਾਰ ਹੈ।
ਫੜੇ ਦੋਸ਼ੀਆਂ ਤੋਂ ਪਤਾ ਲੱਗਾ ਕਿ ਜਾਅਲੀ ਬੈਂਕ ਖਾਤੇ ਵੇਚਕੇ ਚੰਗੀ ਰਕਮ ਮਿਲ ਜਾਂਦੀ ਸੀ।ਇਸੇ ਕਾਰਨ ਉਹ ਇਸ ਨੂੰ ਵੇਚਣ ਦਾ ਕੰਮ ਕਰਨ ਲੱਗੇ।ਸ਼ੁਰੂਆਤ ‘ਚ ਫਿਰੋਜ਼ਪੁਰ ਦੇ ਜ਼ੀਰਾ ‘ਚ ਰਹਿਣ ਵਾਲਾ ਜੀਜਾ ਇਹ ਕੰਮ ਕਰਦਾ ਸੀ।ਬਾਅਦ ‘ਚ ਕਮਾਈ ਦੇਖ ਉਸਨੇ ਆਪਣੇ ਸਾਲਿਆਂ ਨੂੰ ਵੀ ਨਾਲ ਮਿਲਾ ਲਿਆ।ਫਿਰੋਜ਼ਪੁਰ ਤੋਂ ਬਾਅਦ ਉਹ ਦੂਜੇ ਸ਼ਹਿਰਾਂ ‘ਚ ਵੀ ਖਾਤੇ ਖੁਲਵਾਉਣ ਲੱਗੇ।
ਪੁਲਿਸ ਇਨਾਂ ਸਭ ਦਾ ਪਤਾ ਲਗਾ ਰਹੀ ਹੈ।ਕੁਝ ਦਿਨ ਪਹਿਲਾਂ ਇੱਕ ਵਿਅਕਤੀ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਬੈਂਕ ‘ਚ ਪਹੁੰਚਿਆ ਸੀ।ਉਸਨੇ ਬੈਂਕ ਖਾਤਾ ਖੁਲ੍ਹਵਾਉਣ ਲਈ ਡਾਕੂਮੈਂਟ ਦਿੱਤੇ।ਇਸ ‘ਚ ਨਾਮ ਰਾਜਸਥਾਨ ਦੇ ਵਿਅਕਤੀ ਦਾ ਸੀ।ਦੂਜੇ ਪਾਸੇ ਆਧਾਰ ਕਾਰਡ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੱਗੀ ਸੀ।