ਪੰਜਾਬ ‘ਚ ਇਸ ਵਾਰ ਦਾ ਬਜਟ ਟੈਕਸ ਫ੍ਰੀ ਹੋਵੇਗਾ।ਇਹ ਗੱਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਹੀ।ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਰ ਲੋਕਾਂ ‘ਤੇ ਸਰਕਾਰ ਕੋਈ ਨਵਾਂ ਟੈਕਸ ਨਹੀਂ ਲਗਾਵੇਗੀ।ਪਹਿਲਾਂ ਤੋਂ ਚੱਲ ਰਹੇ ਟੈਕਸ ਨਾਲ ਹੀ ਪੰਜਾਬ ਸਰਕਾਰ ਰੈਵੇਨਿਊ ਵਧਾਏਗੀ।ਚੀਮਾ ਨੇ ਕਿਹਾ ਕਿ ਇਸ ਵਾਰ ਸਾਡੇ ਟੈਕਸ ਦੀ ਕਲੈਕਸ਼ਨ ਚੰਗੀ ਹੋਵੇਗੀ।
ਹਾਲਾਂਕਿ ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਚੁੱਕੇ ਹਨ ਕਿ ਮਾਨ ਸਰਕਾਰ 16 ਹਜ਼ਾਰ ਕਰੋੜ ਦੇ ਆਮਦਨੀ ਅਤੇ ਖ਼ਰਚ ਦੇ ਗੈਪ ਨੂੰ ਕਿਵੇਂ ਪੂਰਾ ਕਰੇਗੀ?ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਪਣਾ ਬਜਟ ਬਣਾਉਣ ਲਈ ਸੁਝਾਅ ਦਿੱਤੇ ਹਨ।ਉਨ੍ਹਾਂ ਨੇ ਕਿਹਾ ਕਿ 2 ਤੋਂ 10 ਮਈ ਤੱਕ ਚਲੇ ਪੋਰਟਲ ਅਤੇ ਈ-ਮੇਲ ਦੇ ਰਾਹੀਂ ਸਾਨੂੰ 20 ਹਜ਼ਾਰ ਤੋਂ ਜਿਆਦਾ ਸੁਝਾਅ ਮਿਲੇ ਹਨ।500 ਤੋਂ ਵੱਧ ਮੈਮੋਰੰਡਮ ਮਿਲੇ ਹਨ।ਇਸਦੇ ਲਈ ਸਾਨੂੰ ਪੰਜਾਬ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ ਸੀ।
4,055 ਔਰਤਾਂ ਨੇ ਵੀ ਬਜਟ ਦੇ ਲਈ ਸੁਝਾਅ ਦਿੱਤੇ ਹਨ।ਲੁਧਿਆਣਾ ਤੋਂ 10.41 ਫੀਸਦੀ ਸੁਝਾਅ ਮਿਲੇ ਹਨ।ਦੂਜੇ ਨੰਬਰ ‘ਤੇ ਪਟਿਆਲਾ ਅਤੇ ਤੀਜੇ ਨੰਬਰ ‘ਤੇ ਫਾਜ਼ਿਲਕਾ ਹੈ।ਚੀਮਾ ਨੇ ਕਿਹਾ ਕਿ ਇੰਡਸਟਰੀ ਨੇ ਚੰਗੇ ਇਨਫ੍ਰਾਸਟਕਚਰ, ਬਿਜ਼ਨੈੱਸ ਫ੍ਰੈਂਡਲੀ ਇਨਵਾਰਮੈਂਟ, ਇੰਸਪੈਕਟਰੀ ਰਾਜ ਦੇ ਖ਼ਾਤਮਾ, ਸੀਐੱਲਯੂ ਲੈਣ ਜਾਂ ਇੰਡਸਟਰੀ ਲਗਾਉਣ ਲਈ ਨਿਯਮਾਂ ‘ਚ ਢਿੱਲ ਦੀ ਮੰਗ ਕੀਤੀ ਗਈ ਹੈ।ਔਰਤਾਂ ਨੇ ਚੰਗੀ ਐਜ਼ੂਕੇਸ਼ਨ, ਗਰਲ ਚਾਈਲਡ ਦੇ ਲਈ ਬੇਸਿਕ ਐਜ਼ੂਕੇਸ਼ਨ ‘ਚ ਸੁਧਾਰ ਦੀ ਮੰਗ ਕੀਤੀ ਹੈ।
ਇਸਦੇ ਇਲਾਵਾ ਸਿਹਤ ਨਾਲ ਜੁੜੇ ਕਈ ਸੁਝਾਅ ਦਿੱਤੇ ਗਏ ਹਨ।ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦੇ ਮੌਕੇ, ਚੰਗੀ ਐਜ਼ੂਕੇਸ਼ਨ, ਈ-ਗਵਰਨਸ ਅਤੇ ਲਾਇਬ੍ਰੇਰੀ ਦੀ ਮੰਗ ਕੀਤੀ ਹੈ।ਕਿਸਾਨਾਂ ਨੇ ਇਨਕਮ ‘ਚ ਵਾਧਾ, ਖੇਤੀ ‘ਚ ਤਕਨਾਲੋਜੀ, ਵਿਭਿੰਨਤਾ ਦੀ ਮੰਗ ਕੀਤੀ ਹੈ।ਖੇਤ ਮਜ਼ਦੂਰਾਂ ਨੇ ਰਹਿ ਲਈ ਸ਼ਹਿਰਾਂ ‘ਚ ਮਕਾਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।ਇਸਦੇ ਲਈ ਵੱਖ ਬਜਟ ਦੀ ਮੰਗ ਕੀਤੀ ਹੈ।ਇਸੇ ਤਰ੍ਹਾਂ ਕਾਫੀ ਸੁਝਾਅ ਮਿਲੇ ਹਨ।