ਮੈਂ ਕੋਈ ਗਦਾਰ ਨਹੀਂ ਬਾਵਾ ਯੋਧਾ ਹੈ | ਕਿਸਾਨਾਂ ਦੇ ਵਿਰੋਧ ਤੋਂ ਬਾਅਦ ਐਮੀ ਵਿਰਕ ਨੇ ਪ੍ਰੋ-ਪੰਜਾਬ ਨਾਲ EXCLUSIVE ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ ਤੇ ਨਾਲ ਰੋ ਪਏ ਉਨ੍ਹਾਂ ਵਿਰੋਧ ਕਰ ਰਹੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ ਤੇ ਇੰਝ ਵੀ ਕਿਹਾ ਕਿ ਮੇਰੇ ਨਾਲ ਇਸ ਤਰਾਂ ਨਾ ਕਰੋ | ਉਨ੍ਹਾਂ ਕਿਹਾ ਕਿ ਜਿਹੜੀਆਂ ਫ਼ਿਲਮਾ ਦਾ ਵਿਰੋਧ ਕੀਤਾ ਜਾ ਰਿਹਾ ਇਹ ਮੈਂ ਕਿਸਾਨ ਧਰਨੇ ਤੋਂ ਪਹਿਲਾ ਸਾਈਨ ਕੀਤੀਆਂ ਸੀ ਅਤੇ ਉਦੋਂ ਅਜੇ ਨਾ ਕਿਸਾਨ ਮਸਲਾ ਬਣਿਆ ਸੀ ਨਾ ਹੀ ਬਾਲੀਵੁੱਡ ਦਾ ਵਿਰੋਧ ਹੋ ਰਿਹਾ ਸੀ |
ਐਮੀ ਨੇ ਕਿਹਾ ਮੈਂ ਧਰਨੇ ਚ ਪੂਰਾ ਯੋਗਦਾਨ ਦਿੱਤਾ ਹੈ ਅਤੇ ਹਮੇਸ਼ਾ ਦਿੰਦਾ ਰਹਾਂਗਾ | ਮੈਂ ਇੱਕ ਆਮ ਕਿਸਾਨ ਪਰਿਵਾਰ ਤੋਂ ਹਾਂ ਅਤੇ ਆੜ੍ਹਤੀਆਂ ਤੋਂ ਪੈਸੇ ਲੈ ਕੇ ਆਪਣੀ ਪਹਿਲੀ ਕੈਸੇਟ ਕੱਢੀ ਸੀ | ਉਨ੍ਹਾਂ ਕਿਹਾ ਕਿ ਮੈਂ ਫ਼ਿਲਮਾਂ ਦੀ ਪਰਮੋਸ਼ਨ ਦੌਰਾਨ ਵੀ ਕਾਰਪੋਰੇਟ ਅਦਾਰਿਆਂ ਖ਼ਿਲਾਫ਼ ਬੋਲਦਾ ਰਿਹਾ ਪਰ ਚੈਨਲ ਮੇਰਾ ਵਿਰੋਧ ਕੱਟ ਦਿੰਦੇ ਰਹੇ ਨੇ | ਇਸ ਦੇ ਨਾਲ ਉਨ੍ਹਾਂ ਕਿਹਾ ਮੈਨੂੰ ਮਾਨ ਸੀ ਕਿ ਮੈਂ ਦੇਸ਼ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ ਕਰਾਂਗਾ ਪਰ ਇਹ ਪਲ ਮੇਰੇ ਲਈ ਬੇਹੱਦ ਦੁਖਦ ਹਨ | ਇਸ ਮੌਕੇ ਐਮੀ ਨੇ ਕਿਹਾ ਕਿ ਮੈਂ ਵਿਰੋਧ ਕਰਨ ਵਾਲਿਆਂ ਦਾ ਪੂਰਾ ਸਤਿਕਾਰ ਕਰਦਾ ਹਾਂ ਪਰ ਕਿਸੇ ਏਜੰਡੇ ਚ ਮੇਰਾ ਵਿਰੋਧ ਨਾ ਕੀਤਾ ਜਾਵੇ | ਐਮੀ ਵਿਰਕ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਮੇਰਾ ਕੋਈ ਵਿਰੋਧ ਨਹੀਂ ਕੀਤਾ | ਮੈਂ ਅੱਜ ਵੀ ਤੇ ਕੱਲ ਵੀ ਹਮੇਸ਼ਾ ਕਿਸਾਨ ਅੰਦੋਲਨ ਨਾਲ ਖੜਾ ਹਾਂ |