ਕਿਹਾ ਜਾਂਦਾ ਏ ਨਾ ਮਿਹਨਤ ਲਈ ਕੋਈ ਉਮਰ ਨਹੀਂ ਹੁੰਦੀਜਦੋਂ ਜਾਗੋ ਉਦੋਂ ਸਵੇਰਾ ਹੁੰਦਾ ਹੈ
ਕੁਝ ਅਜਿਹਾ ਹੀ ਹੋਇਆ ਹੈ ਮਹਾਂਰਾਸ਼ਟਰ ਦੇ ਬਾਬਾ ਸਾਹਿਬ ਅੰਬੇਡਕਰ ਇਲਾਕੇ ਵਿੱਚ ਵਿੱਚ ਰਹਿਣ ਵਾਲੇ 43 ਸਾਲਾਂ ਦੇ ਭਾਸਕਰ ਵਾਘਮਾਰੇ ਨਾਲ ,
ਆਓ ਜਾਣਦੇ ਹਾਂ ਕਿ ਕੀ ਹੈ ਇਸ ਘਟਨਾ ਦੀ ਪੂਰੀ ਕਹਾਣੀ
ਭਾਸਕਰ ਨੇ 7ਵੀਂ ਦੇ ਵਿਚ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਜੋ ਕਿ ਕਿਤੇ ਨਾ ਕਿਤੇ ਉਸਨੂੰ ਖਟਕਦੀ ਰਹੀ ਉਹ ਹਮੇਸ਼ਾ ਅੱਗੇ ਪੜ੍ਹਨਾ ਚਾਹੁੰਦਾ ਸੀ ਤੇ ਜਦੋਂ ਉਸਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਪਰਿਵਾਰ ਨੇ ਉਸਨੂੰ ਨ ਹੋਂਸਲਾ ਦਿੱਤਾ
ਮਹਾਰਾਸ਼ਟਰ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਹੁੰਦੀ ਹੈ ਜਿਸ ਵਿਚ ਇਸ ਵਾਰ 43 ਸਾਲਾਂ ਦਾ ਭਾਸਕਰ ਵੀ ਇਮਤਿਹਾਨ ‘ਚ ਬੈਠਣ ਦਾ ਫੈਸਲਾ ਕਰਦਾ ਤੇ ਉਸਨੇ ਦਸਵੀ ਦੀ ਪ੍ਰੀਖਿਆ ਲਈ ਫਾਰਮ ਭਰ ਦਿੱਤੇ
ਇਸੇ ਪ੍ਰੀਖਿਆ ਵਿੱਚ ਉਸਦਾ ਬੇਟਾ ਵੀ ਦਸਵੀਂ ਪਾਸ ਕਰਨ ਦੇ ਲਈ ਇਮਤਿਹਾਨ ਦੇਣ ਵਾਲਾ ਸੀ
ਪਰ ਇਹ ਇੰਨਾ ਆਸਾਨ ਨਹੀਂ ਸੀ ਹੁਣ ਭਾਸਕਰ ਨੇ ਤਿੰਨ ਦਹਾਕੇ ਬਾਅਦ ਮੁੜ ਉਨ੍ਹਾਂ ਕਿਤਾਬਾਂ ਤੋਂ ਗਿਆਨ ਹਾਂਸਿਲ ਕਰਨਾ ਸੀ ਜਿਨ੍ਹਾ ਨਾਲ ਉਸਦਾ ਬਚਪਨ ‘ਚ ਸਬੰਧ ਹੋਇਆ ਕਰਦਾ ਸੀ ਭਾਸਕਰ ਨੇ ਇਰਾਦਾ ਦ੍ਰਿੜ੍ਹ ਕਰ ਲਿਆ ਤੇ ਪ੍ਰੀਖਿਆ ਦੀ ਤੇਰੀ ਚ ਜੁੱਟ ਗਿਆ ਉਹ ਕੰਮ ਤੋਂ ਵਾਪਿਸ ਆਉਂਦਾ ਤੇ ਆਪਣੇ ਇਮਤਿਹਾਨਾਂ ਲਈ ਪੜ੍ਹਾਈ ਕਰਦਾ
ਆਖਿਰ ਪ੍ਰੀਖਿਆ ਦੇ ਦਿਨ ਆ ਗਏ
30 ਸਾਲ ਬਾਅਦ ਭਾਸਕਰ ਮੁੜ ਇਕ ਵਿਦਿਆਰਥੀ ਬਣ ਕੇ ਪ੍ਰੀਖਿਆ ਹਾਲ ਵਿਚ ਬੈਠਾ ਸੀ ਤੇ ਆਪਣੀ ਮਿਹਨਤ ਨੂੰ ਨਤੀਜਿਆਂ ਤੇ ਦਿਖਾਉਣ ਲਈ ਤਿਆਰ ਸੀ ਮਹਾਂਰਾਸਟਰ ਬੋਰਡ ਦੀ ਦਸਵੀ ਦੀ ਪ੍ਰੀਖਿਆ ਹੋਈ ਬਾਪ ਬੇਟੇ ਨੇ ਮਿਲ ਕੇ ਇਹ ਪ੍ਰੀਖਿਆ ਦਿੱਤੀ
ਹੁਣ ਇੰਤਜ਼ਾਰ ਸੀ ਤਾਂ ਸਿਰਫ ਨਤੀਜਾ ਆਉਣ ਦਾ ਪਰਿਵਾਰ ਉਤਸ਼ਾਹਿਤ ਸੀ ਕਿ ਨਤੀਜਾ ਕੀ ਆਵੇਗਾ
ਨਤੀਜਾ ਆਇਆ ਤਾਂ ਇਹ ਪਰਿਵਾਰ ਲਈ ਖੁਸ਼ੀ ਅਤੇ ਗਮੀ ਦੋਵੇਂ ਲੈ ਕੇ ਆਇਆ 43 ਸਾਲਾਂ ਦਾ ਭਾਸਕਰ ਵਾਘਮਾਰੇ ਦਸਵੀਂ ਵਿਚੋਂ 30 ਸਾਲ ਦੇ ਵਕਫ਼ੇ ਬਾਅਦ ਵੀ ਪਾਸ ਹੋ ਗਿਆ ਪਰ ਉਸਦਾ ਪੁੱਤਰ ਦੋ ਵਿਸ਼ਿਆਂ ਵਿੱਚੋਂ ਫੇਲ੍ਹ ਹੋ ਗਿਆ ਇਹ ਪਿਤਾ ਪੁੱਤ ਦਾ ਨਤੀਜਾ ਪੂਰੇ ਮਹਾਂਰਾਸ਼ਟਰ ਵਿਚ ਚਰਚਾ ਦਾ ਵਿਸ਼ਾ ਬਣ ਗਿਆਭਾਸਕਰ ਦਾ ਬੇਟਾ ਆਪਣੇ ਪਿਤਾ ਦੇ ਪਾਸ ਹੋਣ ਦੇ ਬਹੁਤ ਖੁਸ਼ ਹੈ ਉਹ ਦੋ ਵਿਸ਼ਿਆਂ ਵਿਚ ਫੇਲ੍ਹ ਹੋਇਆ ਹੈ ਪਰ ਉਸਨੇ ਹਿੰਮਤ ਨਹੀਂ ਹਾਰੀ ਹੈ ਓਹ ਸਪਲੀਮੈਂਟਰੀ ਪ੍ਰੀਖਿਆਵਾਂ ਵਿਚ ਪਾਸ ਹੋਣ ਦੀ ਪੂਰੀ ਕੋਸ਼ਿਸ਼ ਕਰੇਗਾਭਾਸਕਰ ਵਾਘਮਾਰੇ ਦਾ ਕਹਿਣਾ ਏ ਕਿ ਉਇਸਦਾ ਪੁੱਤਰ ਹੁਸ਼ਿਆਰ ਹੈ ਤੇ ਉਸਦੇ ਕੋਲ ਹੀ ਬੈਠ ਕੇ ਪੜ੍ਹਦਾ ਸੀ ਉਸਨੂੰ ਸਮਝ ਨਹੀਂ ਆਉਂਦੀ ਕਿ ਉਹ ਫੇਲ ਕਿਵੇਂ ਹੋਇਆ ਪਰ ਉਹ ਪੜ੍ਹਾਈ ਵਿੱਚ ਚੰਗਾ ਹੈ ਅਤੇ ਪੂਰੇ ਪਰਿਵਾਰ ਨੂੰ ਯਕੀਨ ਹੈ ਕਿ ਇਸ ਵਾਰ ਉਹ ਚੰਗੇ ਅੰਕ ਹਾਸਲ ਕਰੇਗਾ।