ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਤਿੰਨਾਂ ਅਧਿਕਾਰੀਆਂ ਦੀ ਅੱਜ ਨਾਰਕੋ ਟੈਸਟ ਨੂੰ ਲੈ ਕੇ ਸੁਣਵਾਈ ਸੀ |ਜਿਸ ਦੌਰਾਨ ਉਮਰਾਨੰਗਲ ਅੱਜ ਨਵੀਂ SIT ਅੱਗੇ ਪੇਸ਼ ਹੋਏ ,ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਉਸ ਮੌਕੇ ਮੇਰੀ ਜ਼ਿਮੇਵਾਰੀ ਸੀ ਕਿ ਸੰਗਤ ਦੀ ਮਿਨਤ ਤਰਲਾ ਕਰਕੇ ਸ਼ਾਤਮਾਈ ਤਰੀਕੇ ਨਾਲ ਉਠਾਉਣਾ ਅਤੇ ਮੈਂ ਉਸ ਚੀਜ਼ ਦੇ ਵਿੱਚ ਕਾਮਯਾਬ ਵੀ ਰਿਹਾ ਹੈ | 14 ਤਰੀਕੇ ਨੂੰ ਜੋ ਵੀ ਕਰੈਸ਼ ਹੋਇਆ ਫਾਈਰਿੰਗ,ਲਾਠੀਚਾਰਜ ਜਾਂ ਫਿਰ ਪਾਣੀ ਦੀਆਂ ਬੁਛਾੜਾ ਉਹ ਮਜਿਸਟ੍ਰੇਡ ਦੇ ਆਰਡਰ ਸਨ ਜੇ ਮੇਰਾ ਕੋਈ ਆਰਡਰ ਹੋਵੇ ਤਾਂ ਮੈਂ ਉਸ ਚੀਜ ਦਾ ਦੇਣਦਾਰ ਹਾਂ |
ਉਮਰਾਨੰਗਲ ਨੇ ਮੀਡੀਆ ਵੱਲੋਂ ਬਹਿਬਲਕਲਾਂ ਗੋਲੀਕਾਂਡ ‘ਚ ਨਾਮਜ਼ਦ ਹੋਣ ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਉਸ ਮੌਕੇ ਤੇ ਮੈਂ ਮੌਜੂਦ ਵੀ ਨਹੀਂ ਸੀ ਜਿਸ ਦੀ ਮੈਂ ਨਿੰਦਾ ਕਰਦਾ ਹੈ ,ਇਸ ਗੱਲ ਦੀ ਕੁੰਵਰ ਵਿਜੈ ਪ੍ਰਤਾਪ ਸਹੁੰ ਦੇਵੇ ਕਿ ਮੈ ਉਥੇ ਗਿਆ ਜਾਂ ਫਿਰ ਮੈਨੂੰ ਉਸ ਬਾਰੇ ਕੁਝ ਪਤਾ ਸੀ| ਜਿਸ ਬੁਰੇ ਤਰੀਕੇ ਨਾਲ ਕੋਟਕਪੂਰਾ ਗੋਲੀਕਾਂਡ ‘ ਚ ਇਨਵੈਸਟੀਗੇਸ਼ਨ ਕੀਤੀ ਗਈ ਉਸੇ ਤਰਾਂ ਬਹਿਬਲਕਲਾਂ ਦੇ ਵਿੱਚ ਕਰ ਲੈਣਗੇ |